ਪੰਜਾਬ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਦੇ ਸੱਦੇ ਲਈ ਪੁਰਾਣੀ ਚਿੱਠੀ ਨਵੀਂ ਤਰੀਕ ਪਾ ਕੇ ਕੱਢ ਰਹੀ ਹੈ। ਸਿਰਫ਼ ਇਹ ਵਿਖਾਉਣ ਦਾ ਜਤਨ ਕਰ ਰਹੀ ਹੈ ਕਿ ਸਰਕਾਰ ਉਨ੍ਹਾਂ ਨੂੰ ਵਾਰ-ਵਾਰ ਸੱਦ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਗੱਲਬਾਤ ਲਈ ਮੰਨ ਨਹੀਂ ਰਹੀਆਂ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਖੇਤੀ ਕਾਨੂੰਨ ਨੂੰ ਫ਼ਾਇਦੇਮੰਦ ਦੱਸ ਰਹੇ ਹਨ ਤੇ ਇੰਝ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ‘ਅਸੀਂ ਆਖ ਰਹੇ ਹਾਂ ਕਿ ਨਵੇਂ ਖੇਤੀ ਕਾਨੂੰਨ ਰੱਦ ਕਰੋ, ਤਾਂ ਪ੍ਰਧਾਨ ਮੰਤਰੀ ਆਖਦੇ ਹਨ ਕਿ ਕਾਨੂੰਨ ਬਹੁਤ ਵਧੀਆ ਹਨ। ਸਰਕਾਰ ਰੇੜਕਾ ਖ਼ਤਮ ਕਰਨ ਦਾ ਕੰਮ ਕਰੇ, ਇੱਕੋ ਚਿੱਠੀ ਵਾਰ-ਵਾਰ ਭੇਜਣ ਦਾ ਕੋਈ ਫ਼ਾਇਦਾ ਨਹੀਂ ਹੈ।’
ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਅੰਦੋਲਨ ਨੂੰ ਖਿੰਡਾਉਣ ਦੀ ਨੀਤੀ ਉੱਤੇ ਚੱਲਿਆ ਜਾ ਰਿਹਾ ਹੈ, ਨਿਰਾਸ਼ਾ ਪੈਦਾ ਕਰਨ ਦੀ ਨੀਤੀ ਹੈ ਪਰ ਸਰਕਾਰ ਸੁਣ ਲਵੇ ਕਿ ਅਸੀਂ ਮਨ ਬਣਾ ਕੇ ਆਏ ਹਾਂ, ਸਾਡੀ ਲੋਹੜੀ ਵੀ ਇੱਥੇ ਹੀ ਹੋਵੇਗੀ, ਸਾਡੀ ਵਿਸਾਖੀ ਵੀ ਇੱਥੇ ਹੀ ਹੋਵੇਗੀ…ਛੇ ਮਹੀਨਿਆਂ ਦੀ ਤਿਆਰੀ ਕਰ ਕੇ ਆਏ ਹਾਂ। ਪੰਜਾਬ ਤੋਂ ਹੋਰ ਲੋਕ ਵੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਆਉਣਗੇ।
Farmers Protest Update: ਕਿਸਾਨਾਂ ਦਾ ਬੀਜੇਪੀ ਲੀਡਰ ਇਕਬਾਲ ਸਿੰਘ ਲਾਲਪੁਰਾ ਖਿਲਾਫ ਐਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904