ਜਲੰਧਰ: ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਕੈਂਥ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਬੰਗਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਸੋਤਰਾਂ ਵਿੱਚ ਕੱਲ੍ਹ ਦੁਪਹਿਰ ਕੀਤਾ ਜਾਵੇਗਾ। ਕੈਂਥ ਨੂੰ ਕੁਝ ਦਿਨ ਪਹਿਲਾਂ ਬਰੇਨ ਹੈਮਰੇਜ਼ ਹੋਇਆ ਸੀ। ਇਸ ਤੋਂ ਬਾਅਦ ਉਹ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਕਾਫ਼ੀ ਸਮੇਂ ਤੋਂ ਦਾਖਲ ਸਨ।
57 ਸਾਲ ਦੇ ਸਤਨਾਮ ਕੈਂਥ ਬਸਪਾ ਦੀ ਟਿਕਟ 'ਤੇ ਹੁਸ਼ਿਆਰਪੁਰ ਤੋਂ ਐਮਪੀ ਰਹੇ ਹਨ। ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਆ ਗਏ ਸਨ। ਇਸ ਵਾਰ ਬੰਗਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਦੀ ਟਿਕਟ ਕੱਟ 'ਤੇ ਉਨ੍ਹਾਂ ਨੂੰ ਇਲੈਕਸ਼ਨ ਲੜਵਾਇਆ ਗਿਆ ਸੀ।
ਕੈਂਥ ਨੇ ਰਾਜਨੀਤੀ ਦੀ ਸ਼ੁਰੂਆਤ ਬਸਪਾ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1999 ਵਿੱਚ ਡੈਮੋਕ੍ਰੇਟਿਕ ਬਹੁਜਨ ਮੋਰਚਾ ਵੀ ਬਣਾਇਆ। 2007 ਵਿੱਚ ਇਸ ਮੋਰਚੇ ਨੂੰ ਕਾਂਗਰਸ ਵਿੱਚ ਰਲਾ ਲਿਆ ਸੀ।