ਜਲੰਧਰ: ਸ਼ਡਿਊਲ ਕਾਸਟ ਇੰਟਰਪ੍ਰਿਨਿਓਰ ਇੰਮਪਾਰਵੈਂਟ ਫੋਰਮ ਵੱਲੋਂ 6 ਜਨਵਰੀ ਨੂੰ ਜਲੰਧਰ ਵਿਚ ਦਲਿਤਾਂ ਦਾ ਇੰਟਰਨੈਸ਼ਨਲ ਬਿਜ਼ਨੈੱਸ ਸੰਮੇਲਨ ਕਰਵਾਇਆ ਜਾ ਰਿਹਾ ਹੈ। ਫੋਰਮ ਦੇ ਪ੍ਰਧਾਨ ਪ੍ਰੇਮ ਪਾਲ ਡੋਮੇਲੀ ਨੇ ਇਸ ਸੰਬੰਧੀ ਹੋਈ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਇੱਕ ਨਿਵੇਕਲਾ ਪ੍ਰੋਗਰਾਮ ਹੈ। ਇਸ ਵਿੱਚ ਦੇਸ਼-ਵਿਦੇਸ਼ ਵਿੱਚੋਂ ਦਲਿਤ ਕਮਿਊਨਿਟੀ ਦੇ ਕਾਰੋਬਾਰੀ ਹਿੱਸਾ ਲੈਣਗੇ ਅਤੇ ਅੱਗੇ ਕਿਵੇਂ ਵਧਿਆ ਜਾਵੇ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪ੍ਰਧਾਨ ਨੇ ਕਿਹਾ- ਮੋਦੀ ਸਰਕਾਰ ਨੇ 2018-19 ਦੇ ਬਜਟ ਵਿੱਚ ਦਲਿਤ ਵਰਗ ਦੇ ਵਿਕਾਸ ਲਈ 56 ਹਜ਼ਾਰ ਕਰੋੜ ਰੁਪਏ ਖ਼ਰਚਣ ਦੀ ਗੱਲ ਆਖੀ ਹੈ। ਇਹ ਸਰਕਾਰ ਦਾ ਵਧੀਆ ਫ਼ੈਸਲਾ ਹੈ। ਇਸ ਨੂੰ ਜਲਦ ਤੋਂ ਜਲਦ ਸਹੀ ਤਰੀਕੇ ਨਾਲ ਅਮਲ ਵਿਚ ਲਿਆਂਦਾ ਜਾਵੇ। ਇਸੇ ਤਰਾਂ ਦੀ ਸਮਾਜ ਦਾ ਭਲਾ ਹੋ ਸਕਦਾ ਹੈ ਅਤੇ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ ਸੁਫ਼ਨਾ ਵੀ ਇਹੀ ਸੀ। ਬੇਗਮਪੁਰਾ ਬਿਜ਼ਨੈੱਸ ਕਾਨਕਲੇਵ ਵਿੱਚ 25 ਮੁਲਕਾਂ ਦੇ ਐਨਆਰਆਈ ਬਿਜ਼ਨੈੱਸ ਮੈਨ ਹਿੱਸਾ ਲੈਣਗੇ। ਇਸ ਦੌਰਾਨ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਕਿ ਕਿਸ ਤਰਾਂ ਸਰਕਾਰ ਦੇ ਨਾਲ ਮਿਲ ਕੇ ਰਾਖਵੇਂ ਸਮਾਜ ਦੇ ਨੌਜਵਾਨਾਂ ਨੂੰ ਕਾਰੋਬਾਰ ਵਿੱਚ ਲਿਆਂਦਾ ਜਾਵੇ।