ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਗਲਿਆਰਾ ਪ੍ਰਾਜੈਕਟ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਹੁਣ ਮੁਆਵਜ਼ੇ ਦੀ ਰਕਮ ਬਗ਼ੈਰ ਟੈਕਸ ਕਟੌਤੀ ਤੋਂ ਮਿਲੇਗੀ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਭਰੋਸਾ ਦੇ ਦਿੱਤਾ ਹੈ ਕਿ ਹੁਣ ਟੀਡੀਐਸ ਦੀ ਕਟੌਤੀ ਤੋਂ ਬਿਨਾਂ ਹੀ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।
ਕਿਸਾਨਾਂ ਨੇ ਵੀ ਪ੍ਰਸ਼ਾਸਨ ਦੇ ਫੈਸਲੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਐਲਾਨ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਅਤੇ ਉਸਾਰੀ ਕਾਰਜ ਮੁੜ ਤੋਂ ਸ਼ੁਰੂ ਹੋ ਗਏ। ਐਸਡੀਐਮ ਗੁਰਸਿਮਰਨ ਜੀਤ ਸਿੰਘ ਨੇ ਕਿਹਾ ਕਿ ਖੇਤੀਯੋਗ ਜ਼ਮੀਨ ਹੋਣ ਕਾਰਨ ਕਿਸਾਨਾਂ ਨੂੰ ਟੀਡੀਐਸ ਤੋਂ ਛੋਟ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਵੀ ਜਲਦ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ।
ਹਾਲਾਂਕਿ, ਕਿਸਾਨਾਂ ਨੇ ਕਿਹਾ ਕਿ ਉਹ ਫਿਲਹਾਲ ਧਰਨਾ ਖ਼ਤਮ ਕਰ ਰਹੇ ਹਨ। ਪਰ ਜੇਕਰ ਉਨ੍ਹਾਂ ਦਾ ਮੁਆਵਜ਼ਾ ਇੱਕ ਦਿਨ ਦੇ ਅੰਦਰ-ਅੰਦਰ ਨਹੀਂ ਆਇਆ ਤਾਂ ਉਹ ਫਿਰ ਤੋਂ ਸ਼ੁਰੂ ਕਰ ਦੇਣਗੇ।
ਕਿਸਾਨਾਂ ਦੇ ਰੋਹ ਅੱਗੇ ਝੁਕਿਆ ਪ੍ਰਸ਼ਾਸਨ, ਮੁੜ ਸ਼ੁਰੂ ਹੋਏ ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜ
ਏਬੀਪੀ ਸਾਂਝਾ
Updated at:
04 May 2019 09:02 PM (IST)
ਕਿਸਾਨਾਂ ਨੇ ਕਿਹਾ ਕਿ ਉਹ ਫਿਲਹਾਲ ਧਰਨਾ ਖ਼ਤਮ ਕਰ ਰਹੇ ਹਨ। ਪਰ ਜੇਕਰ ਉਨ੍ਹਾਂ ਦਾ ਮੁਆਵਜ਼ਾ ਇੱਕ ਦਿਨ ਦੇ ਅੰਦਰ-ਅੰਦਰ ਨਹੀਂ ਆਇਆ ਤਾਂ ਉਹ ਫਿਰ ਤੋਂ ਸ਼ੁਰੂ ਕਰ ਦੇਣਗੇ।
- - - - - - - - - Advertisement - - - - - - - - -