ਪਟਿਆਲਾ: ਜਲੰਧਰ ਦੇ ਪਾਦਰੀ ਦੇ ਗਾਇਬ ਹੋਏ ਸਾਢੇ ਛੇ ਕਰੋੜ ਰੁਪਏ ਗਾਇਬ ਹੋਣ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ 2 ਕਰੋੜ 10 ਲੱਖ ਰੁਪਏ ਹੋਰ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਇਹ ਰਕਮ ਦੋਵੇਂ ਸਹਾਇਕ ਸਬ ਇੰਸਪੈਕਟਰਾਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋੋ- ਪਾਦਰੀ ਦੇ ਸਾਢੇ 6 ਕਰੋੜ 'ਚੋਂ 2.38 ਕਰੋੜ ਬਰਾਮਦ, 5 ਹੋਰ ਗ੍ਰਿਫ਼ਤਾਰ, ਹੈਡ ਕਾਂਸਟੇਬਲ ਵੀ ਫਸਿਆ

ਪੁਲਿਸ ਨੇ ਅੱਜ ਪਟਿਆਲਾ ਦੇ ਪਿੰਡ ਚੌੜਾ ਤੋਂ ਏਐਸਆਈ ਜੋਗਿੰਦਰ ਸਿੰਘ ਦੇ ਘਰ ਦੇ ਨੇੜੇ ਖਾਲੀ ਪਲਾਟ 'ਚ ਦੱਬੇ ਹੋਏ 1 ਕਰੋੜ 10 ਲੱਖ ਰੁਪਏ ਬਰਾਮਦ ਕੀਤੇ, ਜਦਕਿ ਇੱਕ ਕਰੋੜ ਰੁਪਏ ਏਐਸਆਈ ਰਾਜਪ੍ਰੀਤ ਸਿੰਘ ਦੇ ਘਰੋਂ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਬੀਤੇ ਕੱਲ੍ਹ ਡੇਢ ਲੱਖ ਉਤਰਾਖੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰੋਂ ਮਿਲੇ ਸਨ। ਹੁਣ ਤਕ ਕੁੱਲ 4 ਕਰੋੜ 49 ਲੱਖ ਰੁਪਏ ਦੀ ਬਰਾਮਦਗੀ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰੀ ਦੀ ਗਾਇਬ ਹੋਈ ਸਾਢੇ ਛੇ ਕਰੋੜ ਰੁਪਏ ਤੋਂ ਵੱਧ ਰਕਮ ਦੀ ਚੋਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਰਾਜਪ੍ਰੀਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਕੇਰਲ ਦੇ ਕੋਚੀ ਸਥਿਤ ਹੋਟਲ ਕਾਸਾ ਲਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਦੋਵੇਂ ਮੁਲਜ਼ਮ ਰਿਮਾਂਡ 'ਤੇ ਹਨ ਤੇ ਇਸੇ ਦੌਰਾਨ ਹੀ ਉਨ੍ਹਾਂ ਪੈਸਿਆਂ ਬਾਰੇ ਖੁਲਾਸਾ ਕੀਤੇ।

ਜ਼ਰੂਰ ਪੜ੍ਹੋ- ਪਾਦਰੀ ਦੇ ਸਾਢੇ ਛੇ ਕਰੋੜ ਲੈ ਕੇ ਦੌੜੇ ਥਾਣੇਦਾਰ ਕੇਰਲਾ 'ਚੋਂ ਦਬੋਚੇ

ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੇ ਆਈਜੀ ਰੈਂਕ ਦੇ ਅਧਿਕਾਰੀ ਪ੍ਰਵੀਨ ਕੁਮਾਰ ਸਿਨ੍ਹਾ ਦੀ ਅਗਵਾਈ ਵਿੱਚ ਬਣਾਈ ਐਸਆਈਟੀ ਕਰ ਰਹੀ ਹੈ। ਉਨ੍ਹਾਂ ਦੇ ਨਾਲ ਏਆਈਜੀ ਰਾਕੇਸ਼ ਕੌਸ਼ਲ ਤੇ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੱਧੂ ਵੀ ਮੌਜੂਦ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਦੱਸੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ ਇਹ ਰਕਮ ਬਰਾਮਦ ਕੀਤੀ ਹੈ। ਗਾਇਬ ਹੋਈ ਰਕਮ ਵਿੱਚੋਂ ਦੋ ਕਰੋੜ ਤੋਂ ਵੱਧ ਰੁਪਏ ਹਾਲੇ ਵੀ ਗ਼ਾਇਬ ਹਨ।