ਚੰਡੀਗੜ੍ਹ: ਚੋਣ ਕਮਿਸ਼ਨ ਨੇ ਸ਼ਾਹਕੋਟ ਦੇ ਐਸਡੀਐਮ ਦਰਬਾਰਾ ਸਿੰਘ ਦੀ ਬਦਲੀ ਕਰਨ ਦੇ ਹੁਕਮ ਦਿੱਤੇ ਹਨ। ਬੁੱਧਵਾਰ ਸ਼ਾਮ ਨੂੰ ਪੱਤਰ ਜਾਰੀ ਕਰਦਿਆਂ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਚੋਣਾਂ ਵਿੱਚ ਗੜਬੜੀ ਦੇ ਖ਼ਦਸ਼ੇ ਸਬੰਧੀ ਪ੍ਰਾਪਤ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਇਹ ਬਦਲੀ ਕੀਤੀ ਹੈ।   ਸ਼ਾਹਕੋਟ ਦੇ ਐਸਡੀਐਮ ਦਰਬਾਰਾ ਸਿੰਘ ਦੀ ਥਾਂ 2011 ਬੈਚ ਦੇ ਪੀਸੀਐਸ ਅਧਿਕਾਰੀ ਜਗਜੀਤ ਸਿੰਘ ਆਉਣਗੇ। ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਭਲਕੇ ਦਸ ਵਜੇ ਅਹੁਦਾ ਸਾਂਭਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਸ਼ਾਹਕੋਟ ਦੇ ਮਹਿਤਪੁਰ ਦੇ ਥਾਣਿਆਂ ਦੇ ਮੁਖੀ ਲਈ ਕ੍ਰਮਵਾਰ ਦਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਦੋਵੇਂ ਅਧਿਕਾਰੀ ਇੰਸਪੈਕਟਰ ਰੈਂਕ ਦੇ ਹਨ। ਸ਼ਾਹਕੋਟ ਵਿੱਚ 28 ਮਈ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ।