ਸੀਨੀਅਰ ਅਕਾਲੀ ਲੀਡਰ ਦਲੀਪ ਸਿੰਘ ਪਾਂਧੀ ਨਹੀਂ ਰਹੇ
ਏਬੀਪੀ ਸਾਂਝਾ | 26 Jan 2019 07:43 PM (IST)
ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਅਤੇ ਹਲਕਾ ਅਮਲੋਹ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਦਲੀਪ ਸਿੰਘ ਪਾਂਧੀ ਦਾ ਅੱਜ ਦੇਹਾਂਤ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ। 85 ਸਾਲਾ ਦਲੀਪ ਸਿੰਘ ਪਾਂਧੀ ਹਲਕਾ ਅਮਲੋਹ ਦੇ ਪਿੰਡ ਝੰਬਲ ਦੇ ਰਹਿਣ ਵਲੇ ਸਨ। ਉਹ ਅਕਾਲੀ ਦਲ ਤੋਂ 1969, 1977, 1980 ਅਤੇ 1985 ਵਿੱਚ ਵਿਧਾਨ ਸਭਾ ਹਲਕਾ ਅਮਲੋਹ ਤੋਂ ਵਿਧਾਇਕ ਰਹਿ ਚੁੱਕੇ ਹਨ।