ਚੰਡੀਗੜ੍ਹ: ਪਹਿਲੀ ਨਵੰਬਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਪਟਿਆਲਾ ਦੇ ਨੌਜਵਾਨ ਸ਼ਬਨਮਦੀਪ ਸਿੰਘ ਨੂੰ ਵੀ ਕਥਿਤ ਤੌਰ 'ਤੇ ਭੀੜ ਵਾਲੀ ਥਾਂ 'ਤੇ ਗ੍ਰੇਨੇਡ ਸੁੱਟਣ ਦਾ ਕੰਮ ਸੌਂਪਿਆ ਗਿਆ ਸੀ, ਜਿਸ ਤਰ੍ਹਾਂ ਬੀਤੇ ਦਿਨ ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਨੂੰ ਨਿਸ਼ਾਨਾ ਬਣਾਇਆ ਗਿਆ। ਉਕਤ ਨੌਜਵਾਨ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਹੁਣ ਪਾਕਿਸਤਾਨ ਤੋਂ ਸਹਾਇਤਾ ਪ੍ਰਾਪਤ ਅੱਤਵਾਦੀ ਨੈੱਟਵਰਕ ਤੋੜ ਦਿੱਤਾ ਹੈ।
ਸਬੰਧਤ ਖ਼ਬਰ: ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਬੇਨਕਾਬ ਕਰਦੀਆਂ ਦੇਖੋ Exclusive ਤਸਵੀਰਾਂ
ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਉਕਤ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਉਸ ਦੇ ਸੰਪਰਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਸ਼ਬਨਮਦੀਪ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਕਥਿਤ ਰੂਪ ਵਿੱਚ ਮਿਲੇ ਹੋਏ ਪੈਸਿਆਂ ਦਾ ਉਸ ਨੇ ਮੋਟਰਸਾਈਕਲ ਖਰੀਦ ਲਿਆ। ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਤਹਿਕੀਕਾਤ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਨਿਰੰਕਾਰੀਆਂ ਦੇ ਡੇਰੇ 'ਤੇ ਗਰਨੇਡ ਹਮਲਾ, ਤਿੰਨ ਮੌਤਾਂ 19 ਜ਼ਖ਼ਮੀ
ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਦੱਸਿਆ ਸੀ ਕਿ ਸ਼ਬਨਮਦੀਪ ਨੂੰ ਹਰ ਹਮਲੇ ਬਦਲੇ 10 ਲੱਖ ਰੁਪਏ ਮਿਲਣ ਦਾ ਵਾਅਦਾ ਕੀਤਾ ਗਿਆ ਸੀ। ਉਹ ਨਿਹਾਲ ਸਿੰਘ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਉਸ ਦਾ ਸੰਪਰਕ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਨਾਗੋਕੇ ਦੇ ਸੁਖਰਾਜ ਸਿੰਘ ਰਾਜੂ ਨਾਲ ਵੀ ਹੋਇਆ ਜਿਸ 'ਤੇ ਦਹਿਸ਼ਤੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੇ ਵਿਦੇਸ਼ੀ ਫੰਡਿੰਗ ਪ੍ਰਾਪਤ ਕਰਨ ਦੇ ਇਲਜ਼ਾਮ ਹਨ। ਡੀਜੀਪੀ ਮੁਤਾਬਕ ਪੰਜਾਬ ਵਿੱਚ ਹੋਏ ਟਾਰਗੇਟ ਕਿਲਿੰਗਸ ਲਈ ਉਸ ਨੇ ਸ਼ਬਨਮਦੀਪ ਨੂੰ ਹਥਿਆਰ ਪ੍ਰਾਪਤ ਕਰਨ ਲਈ ਸੰਪਰਕ ਵੀ ਕੀਤਾ ਸੀ।