ਨਵਾਂਸ਼ਹਿਰ: ਸਤਲੁਜ ਦਰਿਆ ’ਚ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦਰਿਆ ਦੀ ਮਾਰ ਹੇਠ 67 ਪਿੰਡ ਖਾਲੀ ਕਰਾਉਣ ਦੇ ਹੁਕਮ ਦਿੱਤੇ ਹਨ। ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਐਸਡੀਐਮ ਨਵਾਂ ਸ਼ਹਿਰ ਤੇ ਐਸਡੀਐਮ ਬਲਾਚੌਰ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜਲੰਧਰ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਖਾਲੀ ਕਰਵਾਉਣ ਦੇ ਹੁਕਮ ਹੋਏ ਸਨ। ਹਾਲਾਤ ਦੇ ਟਾਕਰੇ ਲਈ ਫ਼ੌਜ ਨੂੰ ਵੀ ਸੱਦਿਆ ਗਿਆ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਐਸਐਸਪੀ ਅਲਕਾ ਮੀਨਾ ਨਾਲ ਸਲਤੁਜ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਣ ਨਵਾਂਸ਼ਹਿਰ ਦੇ ਪਿੰਡ ਤਾਜੋਵਾਲ-ਮੰਢਾਲਾ ਅਤੇ ਬਲਾਚੌਰ ਦੇ ਪਿੰਡ ਬੇਲਾ-ਤਾਜੋਵਾਲ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਇਸੇ ਲਈ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਜਿੱਥੇ ਜਲੰਧਰ ਤੋਂ ਫ਼ੌਜ ਨੂੰ ਸੱਦ ਲਿਆ ਗਿਆ ਹੈ। ਉੱਥੇ ਜ਼ਿਲ੍ਹੇ ਦੇ ਸਿਵਲ, ਪੁਲਿਸ, ਮਾਲ, ਪੰਚਾਇਤ, ਡਰੇਨੇਜ, ਖੁਰਾਕ ਤੇ ਸਪਲਾਈ, ਪਸ਼ੂ ਪਾਲਣ, ਸਿਹਤ ਵਿਭਾਗ ਤੇ ਹੋਰਨਾਂ ਮਹਿਕਮਿਆਂ ਨੂੰ ਖਬਰਦਾਰ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ।
ਨਵਾਂਸ਼ਹਿਰ ਸਬ ਡਵੀਜ਼ਨ ਦੇ ਦਰਿਆ ਦੀ ਮਾਰ ਹੇਠ ਆਉਂਦੇ 41 ਪਿੰਡਾਂ ’ਚ ਪੰਦਰਾਵਲ, ਨੰਗਲ ਜੱਟਾਂ, ਬੁਰਜ ਟਹਿਲ ਦਾਸ, ਫਾਂਬੜਾ, ਬੇਗੋਵਾਲ, ਖੜਕੂਵਾਲ, ਜੁਲਾਜ ਮਾਜਰਾ, ਤਾਜਪੁਰ, ਖੋਜਾ, ਮਿਰਜਾਪੁਰ, ਤਲਵੰਡੀ ਸਿੱਬੂ, ਦਰਿਆਪੁਰ, ਬੈਰਸਾਲ, ਲਾਲੇਵਾਲ, ਮਹੱਦੀਪੁਰ ਕਲਾਂ, ਮਹੱਦੀਪੁਰ ਖੁਰਦ, ਮੰਢਾਲਾ, ਮਹਿੰਦੀਪੁਰ, ਸੈਦਾਪੁਰ ਕਲਾਂ/ਸੈਦਪੁਰ ਖੁਰਦ, ਨਿਆਮਤਪੁਰ, ਸ਼ੇਖਾ ਮਜਾਰਾ, ਗੜ੍ਹੀ ਫ਼ਤਿਹ ਖਾਂ, ਉਧੋਵਾਲ, ਰਤਨਾਣਾ, ਠਠਿਆਲਾ, ਹੁਸੈਨਪੁਰ, ਸੁਲਤਾਨਪੁਰ, ਨੀਲੋਵਾਲ, ਦਿਲਾਵਰਪੁਰ, ਬਹਿਲੂਰ ਕਲਾਂ, ਨੰਗਲ ਛਾਂਗਾ, ਫੂਲ ਮਕੌੜੀ, ਚਕਲੀ ਸੁਜਾਇਤ, ਸਬੱਲਪੁਰ, ਤਾਜੋਵਾਲ, ਆਲੋਵਾਲ, ਧੈਂਗੜਪੁਰ, ਮਲਕਪੁਰ, ਝੂੰਗੀਆਂ, ਬਹਿਲੂਰ ਖੁਰਦ, ਚੱਕ ਇਲਾਹੀ ਬਖਸ਼ ਸ਼ਾਮਲ ਹਨ।
ਬਲਾਚੌਰ ਸਬ ਡਵੀਜ਼ਨ ਦੇ 26 ਪਿੰਡ ਦਰਿਆ ਸਤਲੁਜ ਦੀ ਮਾਰ ’ਚ ਆਉਂਦੇ ਹਨ ਅਤੇ ਉੱਥੇ ਵੀ ਐਸਡੀਐਮ ਬਲਾਚੌਰ ਨੂੰ ਪੂਰਾ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਬਲਾਚੌਰ ਸਬ ਡਵੀਜ਼ਨ ਦੇ ਇਨ੍ਹਾਂ ਪਿੰਡਾਂ ’ਚ ਅਰਾਜੀ ਦਰਿਆ ਬਰਾਮਦ ਰੈਲ, ਅਰਾਜੀ ਦਰਿਆ ਬਰਾਮਦ ਬੇਲਾ ਤਾਜੋਵਾਲ, ਬੇਲਾ ਤਾਜੋਵਾਲ, ਐਮਾ, ਚਾਹਲ, ਕੁਹਾਰ, ਭੇਡੀਆ, ਘੁੜਕਾਂ, ਹਸਨਪੁਰ ਕਲਾਂ, ਹਸਨਪੁਰ ਖੁਰਦ, ਮੰਡੇਰ, ਦੁਭਾਲੀ, ਅਰਾਜ਼ੀ ਦਰਿਆ ਬਰਾਮਦ ਪਰਾਗਪੁਰ, ਪਰਾਗਪੁਰ, ਮੁਬਾਰਕਪੁਰ, ਸਰੰਗਪੁਰ ਪੰਜ ਪੇਡਾ, ਹੇਡੋਂ, ਭਾਈਪੁਰ, ਠਠਿਆਲਾ ਬੇਟ, ਡੁਗਰੀ, ਨਾਨੋਵਾਲ, ਔਲੀਆਪੁਰ, ਖੋਜਾ ਬੇਟ, ਨਿਆਣਾ, ਬੰਗਾ ਬੇਟ ਸ਼ਾਮਲ ਹਨ।
ਹੜ੍ਹਾਂ ਦਾ ਖੌਅ: ਟਾਕਰੇ ਲਈ ਸੱਦੀ ਫ਼ੌਜ, ਪੰਜਾਬ ਦੇ 67 ਹੋਰ ਪਿੰਡ ਖਾਲੀ ਕਰਨ ਦੇ ਹੁਕਮ
ਏਬੀਪੀ ਸਾਂਝਾ
Updated at:
18 Aug 2019 04:46 PM (IST)
ਸਤਲੁਜ ਦਰਿਆ ’ਚ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦਰਿਆ ਦੀ ਮਾਰ ਹੇਠ 67 ਪਿੰਡ ਖਾਲੀ ਕਰਾਉਣ ਦੇ ਹੁਕਮ ਦਿੱਤੇ ਹਨ। ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਐਸਡੀਐਮ ਨਵਾਂ ਸ਼ਹਿਰ ਤੇ ਐਸਡੀਐਮ ਬਲਾਚੌਰ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
- - - - - - - - - Advertisement - - - - - - - - -