ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ। 2019 ਲੋਕ ਸਭਾ ਚੋਣਾਂ ਲਈ ਪਾਰਟੀ ਨੇ ਹੁਣ ਤਕ ਛੇ ਉਮੀਦਵਾਰ ਐਲਾਨ ਦਿੱਤੇ ਹਨ।

ਇਹ ਵੀ ਪੜ੍ਹੋ- ਅਕਾਲੀ ਦਲ ਨੇ ਐਲਾਨੇ ਪੰਜ ਲੋਕ ਸਭਾ ਉਮੀਦਵਾਰ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਜੱਸੀ ਜਸਰਾਜ ਦਾ ਟਾਕਰਾ ਕਰਨਗੇ।

ਜ਼ਰੂਰ ਪੜ੍ਹੋ- ਭਗਵੰਤ ਮਾਨ ਦੀ 'ਲੰਕਾ' ਢਾਹੇਗਾ ਘਰ ਦਾ ਭੇਤੀ ਜੱਸੀ ਜਸਰਾਜ!

ਹਾਲਾਂਕਿ, ਪਰਮਿੰਦਰ ਢੀਂਡਸਾ ਦੇ ਪਿਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੇ ਪਰਿਵਾਰ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ। ਪਰ ਸੁਖਬੀਰ ਬਾਦਲ ਨੇ ਪੁੱਤਰ ਨੂੰ ਪਿਤਾ ਦੇ ਫੈਸਲੇ ਦੇ ਖ਼ਿਲਾਫ਼ ਨਿੱਤਰਨ ਲਈ ਮਨਾ ਹੀ ਲਿਆ। ਸੰਗਰੂਰ ਤੋਂ ਹੁਣ ਮੁਕਾਬਲਾ ਬੇਹੱਦ ਦਿਲਚਸਪ ਹੋਣ ਦੀ ਆਸ ਹੈ।

ਅਕਾਲੀ ਦਲ ਵੱਲੋਂ ਹੁਣ ਤਕ ਐਲਾਨੇ ਜਾ ਚੁੱਕੇ ਉਮੀਦਵਾਰ-

  • ਬੀਬੀ ਜਗੀਰ ਕੌਰ - ਹਲਕਾ ਖਡੂਰ ਸਾਹਿਬ

  • ਚਰਨਜੀਤ ਸਿੰਘ ਅਟਵਾਲ - ਜਲੰਧਰ (ਰਾਖਵਾਂ)

  • ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ - ਸ੍ਰੀ ਅਨੰਦਪੁਰ ਸਾਹਿਬ

  • ਸੁਰਜੀਤ ਸਿੰਘ ਰੱਖੜਾ - ਪਟਿਆਲਾ

  • ਦਰਬਾਰਾ ਸਿੰਘ ਗੁਰੂ - ਸ੍ਰੀ ਫ਼ਤਹਿਗੜ੍ਹ ਸਾਹਿਬ

  • ਪਰਮਿੰਦਰ ਸਿੰਘ ਢੀਂਡਸਾ- ਸੰਗਰੂਰ