Punjab News: ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ 'ਪੰਜਾਬ ਬਚਾਓ ਯਾਤਰਾ' ਰੋਕ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ 'ਪੰਜਾਬ ਬਚਾਓ ਯਾਤਰਾ' ਰੋਕਣ ਦਾ ਐਲਾਨ ਕਤਾ ਹੈ। ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰਕੇ ਯਾਤਰਾ ਰੋਕਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦਾ ਕੈਲੰਡਰ ਤੇ ਨਾਲ ਇੱਕ ਪਰਚਾ ਜਾਰੀ ਕੀਤਾ ਸੀ ਜਿਸ ਵਿੱਚ ਅਕਾਲੀ ਦਲ ਦੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਹਰ ਮੁਹਾਜ਼ ’ਤੇ ਅਸਫਲ ਹੋਣ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਸਨ।
ਇਹ ਯਾਤਰਾ 1 ਫਰਵਰੀ ਤੋਂ ਅਟਾਰੀ ਤੋਂ ਰਵਾਨਾ ਹੋਈ ਸੀ ਤੇ ਰਾਜਾਸਾਂਸੀ ਗਈ ਸੀ। ਇਸ ਮਗਰੋਂ 2 ਫਰਵਰੀ (ਅਜਨਾਲਾ ਤੇ ਮਜੀਠਾ), 5 ਫਰਵਰੀ (ਅੰਮ੍ਰਿਤਸਰ ਸ਼ਹਿਰ 5 ਹਲਕੇ), 6 ਫਰਵਰੀ (ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ), 7 ਫਰਵਰੀ (ਖਡੂਰ ਸਾਹਿਬ ਅਤੇ ਤਰਨ ਤਾਰਨ), 8 ਫਰਵਰੀ (ਪੱਟੀ ਤੇ ਖੇਮ ਕਰਨ), 9 ਫਰਵਰੀ (ਜ਼ੀਰਾ) ਤੇ ਫ਼ਿਰੋਜ਼ਪੁਰ ਸ਼ਹਿਰ), 12 ਫਰਵਰੀ (ਫ਼ਿਰੋਜ਼ਪੁਰ ਦਿਹਾਤੀ ਤੇ ਫ਼ਰੀਦਕੋਟ) ਤੇ 13 ਫਰਵਰੀ (ਕੋਟਕਪੂਰਾ ਤੇ ਜੈਤੋ) ਵਿੱਚ ਸੀ।
ਇਸ ਤੋਂ ਅੱਗੇ 14 ਫਰਵਰੀ (ਗਿੱਦੜਬਾਹਾ ਤੇ ਮੁਕਤਸਰ), 15 ਫਰਵਰੀ (ਗੁਰੂਹਰਸਹਾਏ ਅਤੇ ਜਲਾਲਾਬਾਦ), 16 ਫਰਵਰੀ (ਫਾਜ਼ਿਲਕਾ ਤੇ ਅਬੋਹਰ), 19 ਫਰਵਰੀ (ਫਾਜ਼ਿਲਕਾ ਤੇ ਅਬੋਹਰ) (ਬੱਲੂਆਣਾ ਤੇ ਮਲੋਟ), 20 ਫਰਵਰੀ (ਲੰਬੀ ਤੇ ਬਠਿੰਡਾ ਦਿਹਾਤੀ), 21 ਫਰਵਰੀ (ਭੁੱਚੋ ਮੰਡੀ ਤੇ ਬਠਿੰਡਾ ਸ਼ਹਿਰੀ), 22 ਫਰਵਰੀ (ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ), 23 ਫਰਵਰੀ (ਧਰਮਕੋਟ ਤੇ ਮੋਗਾ), 26 ਫਰਵਰੀ (ਰਾਮਪੁਰਾ ਤੇ ਮੌੜ ਮੰਡੀ)। ), 27 ਫਰਵਰੀ (ਬੁਢਲਾਡਾ ਅਤੇ ਮਾਨਸਾ) ਤੇ 28 ਫਰਵਰੀ ਨੂੰ ਸਰਦੂਲਗੜ੍ਹ ਤੇ ਤਲਵੰਡੀ ਸਾਬੋ ਪਹੁੰਚਣੀ ਸੀ।