ਗੈਂਗਵਾਰ ਮਗਰੋਂ ਫਿਰ ਭਿੜੇ ਦੋ ਧੜੇ
ਏਬੀਪੀ ਸਾਂਝਾ | 11 Aug 2016 08:16 AM (IST)
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਪਿੰਡੋਰੀ ਗੋਹਲਾ ਵਿੱਚ ਗੈਂਗਵਾਰ ਤੋਂ ਬਾਅਦ ਅੱਜ ਤਰਨ ਤਾਰਨ ਦੇ ਸਰਹਾਲੀ ਰੋਡ ਪੁਲ ਕੋਲ ਫਿਰ ਦੋ ਧੜੇ ਭਿੜ ਗਏ। ਅੱਜ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਐਸ.ਡੀ. ਕਾਲਜ ਨੂੰ ਜਾ ਰਹੇ ਸੀ। ਪਿੱਛੋਂ ਟਵੇਰਾ ਗੱਡੀ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਹਮਲਾਵਰ ਗੋਲੀਆਂ ਚਲਾਉਂਦੇ-ਚਲਉਂਦੇ ਸਰਹਾਲੀ ਰੋਡ ਵੱਲ ਨੂੰ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਿਸ ਪਾਰਟੀ ਘਟਨਾ ਵਾਲੀ ਥਾਂ 'ਤੇ ਪੁੱਜੀ। ਜ਼ਖ਼ਮੀਆਂ ਨੂੰ ਤਰਨ ਤਾਰਨ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣ ਕੇ ਭਾਲ ਜਾਰੀ ਕਰ ਦਿੱਤੀ ਹੈ।