ਅੰਮ੍ਰਿਤਸਰ: ਇੱਥੇ ਦੇ ਗਿਲਵਾਲੀ ਗੇਟ ਖੇਤਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਰਾਣੀ ਦੁਸ਼ਮਣੀ ਕਾਰਨ ਇੱਕ ਚਰਚ ਦੇ ਅੰਦਰ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਗੋਲੀ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਬਾਰੇ ਆਲ ਇੰਡੀਆ ਕ੍ਰਿਸ਼ਚਨ ਫਰੰਟ ਦੇ ਚੇਅਰਮੈਨ ਜਸਪਾਲ ਮਸੀਹ ਨੇ ਜਾਣਕਾਰੀ ਦਿੱਤੀ ਕਿ ਰਣਦੀਪ ਗਿੱਲ ਅਤੇ ਬਲਰਾਮ ਗਿੱਲ ਵਲੋਂ ਆਪਣੇ 7-8 ਲੋਕਾਂ ਦੇ ਨਾਲ ਆ ਚਰਚ ਵਿਚ ਗੋਲੀਆਂ ਚਲਾਇਆਂ ਗਈਆਂ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਚਰਚ ਖੋਲ੍ਹਣ ਬਾਰੇ ਝਗੜਾ ਹੋਇਆ ਸੀ। ਜਿਸ ਕਾਰਨ ਉਨ੍ਹਾਂ ਨੇ ਹੁਣ ਫਾਇਰਿੰਗ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਗੋਲੀਬਾਰੀ ਕਰ ਚੁੱਕਿਆ ਹੈ ਅਤੇ ਹੁਣ ਪੰਜਾਬ ‘ਚ ਗੁੰਡਾਰਾਜ ਚਲ ਰਿਹਾ ਹੈ। ਉਧਰ ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਣਦੀਪ ਗਿੱਲ ਅਤੇ ਉਸਦੇ ਭਰਾ ਬਲਰਾਮ ਗਿੱਲ ਸਣੇ 7-8 ਵਿਅਕਤੀਆਂ ਨੇ ਚਰਚ ਵਿੱਚ ਗੋਲੀਆਂ ਚਲਾਈਆਂ ਸੀ ਅਤੇ ਲੋਕਾਂ ਖਿਲਾਫ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਏਗੀ। ਜਿਸ ਮਗਰੋਂ ਅੱਗੇ ਦੀ ਕਾਰਵਾਈ ਕੀਤੀ ਜਾਏਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904