ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਇਕਾਈ ਦੀ ਕਮਾਨ ਵਿਜੇ ਸਾਂਪਲਾ ਦੇ ਹੱਥੋਂ ਲੈ ਕੇ ਸ਼ਵੇਤ ਮਲਿਕ ਦੇ ਹੱਥ ਸੌਂਪ ਦਿੱਤੀ ਹੈ।ਮਲਿਕ ਪਿਛਲੇ ਸਾਲ ਅਪ੍ਰੈਲ ਵਿੱਚ ਰਾਜ ਸਭਾ ਮੈਂਬਰ ਚੁਣੇ ਗਏ ਸਨ।

ਸੂਤਰ ਦੱਸਦੇ ਹਨ ਕਿ ਭਾਜਪਾ ਪੰਜਾਬ ਤੋਂ ਬਾਅਦ ਅਜਿਹੇ ਬਦਲਾਅ ਹੋਰ ਸੂਬਿਆਂ ਵਿੱਚ ਵੀ ਕਰਨ ਜਾ ਰਹੀ ਹੈ। ਪਾਰਟੀ ਨੇ ਸੂਬਾ ਪ੍ਰਧਾਨ ਬਦਲਣ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਹੈ।

ਪਾਰਟੀ ਨਾਲ ਸਬੰਧਤ ਸੂਤਰਾਂ ਦਾ ਕਹਿਣਾ ਹੈ ਕਿ ਸਾਂਪਲਾ ਪ੍ਰਤੀ ਨਾਰਾਜ਼ਗੀ ਵਧ ਰਹੀ ਸੀ। ਇਸ ਕਾਰਨ ਪੰਜਾਬ ਭਾਜਪਾ ਵਿੱਚ ਧੜ੍ਹੇਬੰਦੀ ਵੀ ਹੋ ਚੁੱਕੀ ਸੀ। ਇਨ੍ਹਾਂ ਵਿੱਚੋਂ ਇੱਕ ਅਕਾਲੀ ਦਲ ਨਾਲ ਗਠਜੋੜ ਤੋੜ ਕੇ ਲੋਕ ਸਭਾ ਚੋਣਾਂ ਦੇ ਸਾਰੇ ਸਮੀਕਰਨ ਬਦਲਣ ਦੇ ਪੱਖ ਵਿੱਚ ਹੈ।

ਇਨ੍ਹਾਂ ਕਾਰਨਾਂ ਕਰ ਕੇ ਪਾਰਟੀ ਦੀ ਹਾਲਤ ਚਿੰਤਾਜਨਕ ਹੈ। ਜੇਕਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਖਰਾਬ ਰਹਿੰਦਾ ਹੈ ਤਾਂ ਪਾਰਟੀ ਲਈ ਪੂਰੇ ਦੇਸ਼ 'ਤੇ ਇਸ ਦਾ ਬੁਰਾ ਪ੍ਰਭਾਵ ਹੋਵੇਗਾ।