ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਮੇਰੀ ਧੀ ਵਰਗੀ ਹੈ ਤੇ ਮੈਂ ਹਮੇਸ਼ਾਂ ਉਸ ਦਾ ਹਰ ਕੰਮ ਕੀਤਾ ਹੈ। ਬਾਕੀ ਜੋ ਉਸ ਨੇ ਬੋਲਣਾ ਉਹ ਬੋਲ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ।     ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਬੀਜੇਪੀ ਦੇ ਕਿਸੇ ਸੀਪੀਐਸ ਜਾਂ ਮੰਤਰੀ ਦਾ ਕਹਿਣਾ ਨਹੀਂ ਮੋੜਿਆ ਤਾਂ  ਸਿੱਧੂ ਦਾ ਕਹਿਣਾ ਕਿਵੇਂ ਮੋੜ ਸਕਦਾ ਹਾਂ। ਉਨ੍ਹਾਂ ਕਿਹਾ ਕਿ ਹਰ ਕਿਸੇ ਦਾ ਲੋਕਤੰਤਰੀ ਹੱਕ ਹੈ ਕਿ ਉਹ ਕਿਸੇ ਵੀ ਪਾਰਟੀ 'ਚ ਜਾ ਸਕਦਾ ਹੈ ਤੇ ਸਿੱਧੂ ਵੀ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਮੇਤ ਪੰਜਾਬ ਭਰ 'ਚ ਪਿਛਲੇ ਸਾਲਾਂ 'ਚ ਬਹੁਤ ਵਿਕਾਸ ਹੋਇਆ ਹੈ ਤੇ ਤੀਜੀਵਾਰ ਸਰਕਾਰ ਬਨਣ'ਤੇ ਵੀ ਇਹ ਵਿਕਾਸ ਜਾਰੀ ਰਹੇਗਾ।