ਅੰਮ੍ਰਿਤਸਰ : ਬੀਜੇਪੀ ਦੇ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ। 'ਏਬੀਪੀ ਸਾਂਝਾ' ਦੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਗੱਲਬਾਤ ਕਰਦਿਆਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਪਸ਼ਟ ਆਖਿਆ ਕਿ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਨੇ ਸਾਰੇ ਵਿਕਲਪ ਖੁੱਲ੍ਹੇ ਰੱਖੇ ਹੋਏ ਹਨ। ਨਾਲ ਹੀ ਡਾਕਟਰ ਸਿੱਧੂ ਨੇ ਆਖਿਆ ਕਿ ਨਵਜੋਤ ਸਿੰਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਅਜੇ ਕੁਝ ਵੀ ਤੈਅ ਨਹੀਂ ਹੈ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਮੀਡੀਆ ਵਿੱਚ ਜੋ ਵੀ ਚੱਲ ਰਿਹਾ ਹੈ ਉਹ ਸਹੀ ਨਹੀਂ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕੋਈ ਵੀ ਸ਼ਰਤ ਕਿਸੇ ਵੀ ਪਾਰਟੀ ਅੱਗੇ ਨਹੀਂ ਰੱਖੀ। ਇਸ ਦੇ ਨਾਲ ਹੀ ਡਾਕਟਰ ਸਿੱਧੂ ਨੇ ਸਪਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਵਿੱਚ ਕਦੇ ਵੀ ਸ਼ਾਮਲ ਨਹੀਂ ਹੋਣਗੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਕੰਮ ਉਨ੍ਹਾਂ ਨੂੰ ਪਸੰਦ ਨਹੀਂ ਹਨ,ਕਿਉਂਕਿ ਕੈਪਟਨ ਪੰਜਾਬ ਨੂੰ ਸਹੀ ਅਗਵਾਈ ਨਹੀਂ ਦੇ ਸਕਦੇ। ਡਾਕਟਰ ਸਿੱਧੂ ਨੇ ਆਖਿਆ ਕਿ ਪੰਜਾਬ ਨੂੰ ਚੰਗੇ ਲੀਡਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਆਪ ਦੇ ਆਪ ਦੇ ਸਾਬਕਾ ਕਨਵੀਰਨ ਸੁੱਚਾ ਸਿੰਘ ਛੋਟੇਪੁਰ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਉਹਨਾਂ ਆਖਿਆ ਕਿ ਉਹ ਛੋਟੇਪੁਰ ਨੂੰ ਨਹੀਂ ਜਾਣਦੇ ਪਰ ਜੇਕਰ ਪੈਸੇ ਲਏ ਹਨ ਤਾਂ ਬਹੁਤ ਗਲਤ ਹੈ। ਛੋਟੇਪੁਰ ਵੱਲੋਂ ਭਗਵੰਤ ਮਾਨ ਦੇ ਹਵਾਲੇ ਨਾਲ ਜੋ ਨਵਜੋਤ ਸਿੰਘ ਸਿੱਧੂ ਬਾਰੇ ਖ਼ੁਲਾਸੇ ਕੀਤੇ ਗਏ ਹਨ, ਦੇ ਜਵਾਬ ਵਿੱਚ ਡਾਕਟਰ ਸਿੱਧੂ ਨੇ ਆਖਿਆ ਕਿ ਇਹ ਲੋਕ ਸਿਰਫ਼ ਕੁਰਸੀ ਤੱਕ ਸੀਮਤ ਹਨ ਪੰਜਾਬ ਨੂੰ ਲੈ ਕੇ ਇਨ੍ਹਾਂ ਦਾ ਕੋਈ ਵੀ ਉਦੇਸ਼ ਨਹੀਂ।
ਉਨ੍ਹਾਂ ਆਖਿਆ ਕਿ ਭਗਵੰਤ ਮਾਨ ਸਿਰਫ਼ ਕੁਰਸੀ ਖ਼ਾਤਰ 'ਆਪ' ਵਿੱਚ ਆਇਆ ਹੈ। ਚੰਡੀਗੜ੍ਹ ਵਿੱਚ ਬੀਜੇਪੀ ਦੀ ਬੈਠਕ ਵਿੱਚ ਗ਼ੈਰਹਾਜ਼ਰ ਰਹਿਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਆਖਿਆ ਕਿ ਪੰਜਾਬ ਤੋਂ ਬਾਹਰ ਰਹਿਣ ਕਾਰਨ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀ। ਪ੍ਰਾਭਾਤ ਝਾਅ ਵੱਲੋਂ ਸਿੱਧੂ ਜੋੜੇ ਦਾ ਨਾਮ ਲਏ ਬਿਨਾ ਦਿੱਤੇ ਗਏ ਬਿਆਨ ਦੇ ਜਵਾਬ ਵਿੱਚ, ਉਨ੍ਹਾਂ ਆਖਿਆ ਕਿ ਉਹ ਰਾਜਨੀਤਕ ਲੋਕ ਨਹੀਂ ਹਨ, ਉਹਸਿਰਫ਼ਲੋਕਾਂਦੀਸੇਵਾਕਰਨਲਈਰਾਜਨੀਤੀਵਿੱਚਆਏਹਨ।