ਅੰਗਰੇਜ਼ਾਂ ਵੱਲੋਂ ਢਾਹਿਆ ਮਹਾਰਾਜਾ ਰਣਜੀਤ ਸਿੰਘ ਸਮੇਂ ਦਾ ਬਾਗ਼ ਮੁੜ ਖੁੱਲ੍ਹਿਆ
ਏਬੀਪੀ ਸਾਂਝਾ | 12 Oct 2018 06:08 PM (IST)
ਅੰਮ੍ਰਿਤਸਰ: ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਏ ਗਏ ਇਤਿਹਾਸਕ ਰਾਮਬਾਗ਼ ਨੂੰ ਅੱਜ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਅੰਗਰੇਜ਼ੀ ਰਾਜ ਦੌਰਾਨ ਇਹ ਬਾਗ਼ ਢਾਹ ਦਿੱਤਾ ਗਿਆ ਸੀ। ਹੁਣ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਨਵੀਨੀਕਰਨ ਕਰਵਾ ਕੇ ਮੁੜ ਤੋਂ ਸ਼ੁਰੂ ਕਰਵਾ ਦਿੱਤਾ ਹੈ। ਇੱਥੇ ਹੁਣ ਲੋਕ ਵਿਰਸਾ ਅਜਾਇਬਘਰ ਬਣਾਉਣ ਦੇ ਨਾਲ-ਨਾਲ ਇੱਥੇ ਪੁਰਾਣੇ ਸਮੇਂ ਚੱਲਦੀ ਮਿਉਸੀਂਪਲ ਪ੍ਰੈੱਸ ਤੇ ਪ੍ਰਾਇਮਰੀ ਸਕੂਲ ਨੂੰ ਵੀ ਮੁੜ ਸ਼ੁਰੂ ਕੀਤਾ ਗਿਆ ਹੈ। ਸਿੱਧੂ ਨੇ ਉਦਾਘਟਨ ਕਾਰਪੋਰੇਸ਼ਨ ਕਮਿਸ਼ਨਰ ਸੋਨਾਲੀ ਗਿਰੀ ਦੇ ਹੱਥੋਂ ਕਰਵਾਇਆ। ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਲਈ ਪੁਰਾਤਨ ਦਰਜਨ ਗੇਟਾਂ ਨੂੰ ਮੁੜ ਤੋਂ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੈਲਾਨੀ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਮੁੱਖ ਮੰਤਰੀ ਆਉਂਦੀ 15 ਨੂੰ ਵਿਸ਼ੇਸ਼ ਕਾਰਜਾਂ ਦੀ ਸ਼ੁਰੂਆਤ ਕਰਨਗੇ।