Sidhu Moose Wala Murder: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਘਟਨਾ ਸਮੇਂ ਮੌਕੇ 'ਤੇ ਮੌਜੂਦ ਇਕ ਚਸ਼ਮਦੀਦ ਦੇ ਭਰਾ ਅਨੁਸਾਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ 9 ਬਦਮਾਸ਼ ਦੋ ਗੱਡੀਆਂ ਭਰ ਕੇ ਆਏ ਸਨ। ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਬੋਲੇਰੋ ਅਤੇ ਟੋਇਟਾ ਗੱਡੀਆਂ ਦਾ ਇਸਤੇਮਾਲ ਕੀਤਾ ਸੀ। ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਗੱਡੀ ਘਟਨਾਸਥਨ 'ਤੇ ਹੀ ਛੱਡ ਦਿੱਤੀ ਤੇ ਓਥੋਂ ਲੰਘ ਰਹੇ ਆਲਟੋ ਕਾਰ ਮਾਲਕ ਦੀ ਕਾਰ ਖੋਹ ਕੇ ਉਥੋਂ ਫ਼ਰਾਰ ਹੋ ਗਏ।

ਕਾਰ ਵਿੱਚ ਫਤਿਹਾਬਾਦ ਜ਼ਿਲ੍ਹੇ ਦਾ ਇੱਕ ਪਰਿਵਾਰ ਜਾ ਰਿਹਾ ਸੀ। ਘਟਨਾ ਤੋਂ ਬਾਅਦ ਕਾਰ ਵਿੱਚ ਸਵਾਰ ਜਗਤਾਰ ਸਿੰਘ ਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ। ਜਗਤਾਰ ਸਿੰਘ ਦੇ ਭਰਾ ਮੱਖਣ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਦਾ ਕਤਲ ਕਰਨ ਵਾਲੇ ਬਦਮਾਸ਼ ਦੋ ਗੱਡੀਆਂ ਬੋਲੈਰੋ ਅਤੇ ਟੋਇਟਾ ਕਰੋਲਾ ਤੋਂ ਆਏ ਸਨ। ਚਸ਼ਮਦੀਦ ਦੇ ਭਰਾ ਨੇ ਦੱਸਿਆ ਕਿ ਦੋਵੇਂ ਗੱਡੀਆਂ ਵਿੱਚ ਕੁੱਲ 9 ਬਦਮਾਸ਼ ਸਵਾਰ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਲੁਟੇਰੇ ਕਰੋਲਾ ਗੱਡੀ ਮੌਕੇ 'ਤੇ ਹੀ ਛੱਡ ਗਏ ਅਤੇ ਸਾਡੀ ਆਲਟੋ ਕਾਰ ਖੋਹ ਲਈ।

ਹਥਿਆਰਾਂ ਦੇ ਜ਼ੋਰ 'ਤੇ ਬਦਮਾਸ਼ਾਂ ਨੇ ਲੁੱਟੀ ਕਾਰ

ਫਤਿਹਾਬਾਦ ਦੇ ਭੂੰਦੜਵਾਸ ਵਾਸੀ ਜਗਤਾਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੱਖਣ ਸਿੰਘ, ਉਸ ਦੀ ਮਾਂ ਅਤੇ ਦੋ ਬੱਚੇ ਇੱਕ ਆਲਟੋ ਕਾਰ ਵਿੱਚ ਰਤੀਆ ਦੇ ਪਿੰਡ ਭੂੰਦੜਵਾਸ ਤੋਂ ਆਪਣੀ ਬੀਮਾਰ ਭਤੀਜੀ ਨੂੰ ਮਿਲਣ ਖੜਕ ਸਿੰਘ ਵਾਲਾ ਬਠਿੰਡਾ ਜਾ ਰਹੇ ਸੀ। ਜਦੋਂ ਉਹ ਸ਼ਾਮ 6.45 ਵਜੇ ਦੇ ਕਰੀਬ ਮਾਨਸਾ ਦੇ ਪਿੰਡ ਖਾਰਾ ਬਰਨਾਲਾ ਨੇੜੇ ਪਹੁੰਚੇ ਤਾਂ ਕੋਰੋਲਾ ਅਤੇ ਬਲੈਰੋ ਵਿੱਚ ਸਵਾਰ ਕਈ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਹਥਿਆਰ ਦਿਖਾ ਕੇ ਉਨ੍ਹਾਂ ਦੀ ਕਾਰ ਲੁੱਟ ਲਈ। ਇਸ ਤੋਂ ਬਾਅਦ ਉਹ ਆਪਣੀ ਕੋਰੋਲਾ ਕਾਰ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ।

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਬੇਰਹਿਮੀ ਨਾਲ ਹੋਏ ਕਤਲ ਦੀਆਂ ਤਾਰਾਂ ਹੁਣ ਫਤਿਹਾਬਾਦ ਨਾਲ ਵੀ ਜੁੜ ਗਈਆਂ ਹਨ। ਕਤਲ ਦੀ ਵਾਰਦਾਤ ਦੌਰਾਨ ਮਾਨਸਾ ਦੇ ਪਿੰਡ ਫਤਿਹਾਬਾਦ ਦੇ ਪਿੰਡ ਭੂੰਦੜਵਾਸ ਵਿੱਚ ਹਥਿਆਰਾਂ ਦੇ ਜ਼ੋਰ 'ਤੇ ਇੱਕ ਆਲਟੋ ਕਾਰ ਲੁੱਟ ਲਈ ਗਈ। ਇਸ ਘਟਨਾ ਵਿੱਚ ਵੀ ਲੁਟੇਰੇ ਕੋਰੋਲਾ ਤੇ ਬਲੈਰੋ ਵਿੱਚ ਸਵਾਰ ਹੋ ਕੇ ਆਏ ਸਨ ਤੇ ਮੂਸੇ ਵਾਲਾ ਕਾਂਡ ਵਿੱਚ ਵੀ ਕਾਤਲ ਇਨ੍ਹਾਂ ਗੱਡੀਆਂ ਵਿੱਚ ਸਵਾਰ ਸਨ।

ਪੰਜਾਬ ਪੁਲਿਸ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਸੀ। ਦੂਜੇ ਪਾਸੇ ਇਸ ਕਤਲ ਵਿੱਚ ਫਤਿਹਾਬਾਦ ਦੇ ਪਿੰਡ ਬਹਿਬਲਪੁਰ ਦੇ ਰਹਿਣ ਵਾਲੇ ਅਤੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਮੈਨੇਜਰ ਸਚਿਨ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਪਤਾ ਲੱਗਾ ਹੈ ਕਿ ਮਨਕੀਰਤ ਦਾ ਪਰਿਵਾਰ ਪਿੰਡ ਛੱਡ ਕੇ ਪਿਛਲੇ ਕਾਫੀ ਸਮੇਂ ਤੋਂ ਮੁਹਾਲੀ ਵਿੱਚ ਰਹਿ ਰਿਹਾ ਹੈ।