ਜਲੰਧਰ/ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ-ਕਾਂਡ (Sidhu Moose Wala Murder Case) ’ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਲੰਧਰ ਵਾਸੀ ਸ਼ੂਟਰ ਪਵਨ ਕੁਮਾਰ ਉਰਫ਼ ਮਟਰੂ ਨੂੰ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਲਾਰੈਂਸ ਬਿਸ਼ਨੋਈ ਦਾ ਗਿਰੋਹ ਗੈਂਗਸਟਰ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਾਜ਼ਿਸ਼ ਰਚ ਰਿਹਾ ਹੈ।
ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਪਵਨ ਲਾਰੈਂਸ ਗਿਰੋਹ ਦੇ ਵਿਕਰਮਜੀਤ ਸਿੰਘ ਬਰਾੜ ਉਰਫ਼ ਵਿਕਰਮ ਬਰਾੜ ਦੇ ਨਿਰਦੇਸ਼ ’ਤੇ ਦਿੱਲੀ ਆਇਆ ਸੀ ਤੇ ਉਸ ਨੂੰ ਕੌਸ਼ਲ ਚੌਧਰੀ ਦੇ ਵਿਰੋਧੀ ਸਿੰਡੀਕੇਟ ਲੱਕੀ ਪਟਿਆਲ ਦੇ ਹੱਥੋਂ ਮਾਰੇ ਗਏ ਗੈਂਗਸਟਰ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਭੇਜਿਆ ਗਿਆ ਸੀ।
ਪਵਨ ਜਲੰਧਰ ਦੇ ਅਪਰਾਧੀ ਮਨਦੀਪ ਉਰਫ਼ ਮੰਨਾ ਨਾਲ ਮਿਲ ਕੇ ਅਪਰਾਧ ਕਰਦਾ ਸੀ। ਇਸ ’ਤੇ ਹੱਤਿਆ ਦੀ ਸਾਜ਼ਿਸ਼, ਅਸਲਾ ਐਕਟ, ਕਾਰ ਲੁੱਟ ਸਮੇਤ 11 ਅਪਰਾਧਕ ਮਾਮਲੇ ਦਰਜ ਹਨ। ਉਹ ਪਿਛਲੇ ਸਾਲ 23 ਅਗਸਤ ਨੂੰ ਜ਼ਮਾਨਤ ’ਤੇ ਪੰਜਾਬ ਦੀ ਇਕ ਜੇਲ੍ਹ ਤੋਂ ਛੁੱਟਿਆ ਸੀ। ਉਸ ਤੋਂ ਬਾਅਦ ਤੋਂ ਉਹ ਕਈ ਮਾਮਲਿਆਂ ’ਚ ਫਰਾਰ ਸੀ।
ਪੁਲਿਸ ਅਧਿਕਾਰੀ ਮੁਤਾਬਕ, ਪਵਨ ਗਿਰੋਹ ਦੇ ਹੋਰ ਮੈਂਬਰਾਂ ਨੂੰ ਮਿਲਣ ਦਿੱਲੀ ਆਇਆ ਸੀ। ਇੱਥੇ ਉਹ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਗਿਰੋਹ ਦੇ ਹੋਰ ਮੈਂਬਰਾਂ ਨੂੰ ਮਿਲ ਕੇ ਸਾਜ਼ਿਸ਼ ਰਚਦਾ, ਪਰ ਉਸ ਤੋਂ ਪਹਿਲਾਂ ਉਸ ਨੂੰ ਤਕਨੀਕੀ ਨਿਗਰਾਨੀ ਤੇ ਗੁਪਤ ਸੂਚਨਾ ’ਤੇ ਕੰਮ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਉਸ ਤੋਂ ਪੁੱਛ ਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ