ਯੁਨਾਈਟਡ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿੱਚ ਕਾਨਫਰੰਸ ਕਾਰਵਾਈ ਜਾ ਰਹੀ ਹੈ ਜਿਸ ਦਾ ਮਕਸਦ ਵਿੱਚ ਪੰਜਾਬ ਨੂੰ ਨਸ਼ਿਆਂ ਤੇ ਰਿਸ਼ਵਤ ਵਰਗੀਆਂ ਮੁਸ਼ਕਲਾਂ ਕਾਂਗਰਸ, ਅਕਾਲੀ ਦਲ-ਭਾਜਪਾ ਤੇ 'ਆਪ' ਵਰਗੀਆਂ ਸਿਆਸੀ ਪਾਰਟੀਆਂ ਤੋਂ ਮੁਕਤ ਕਰਵਾਉਣਾ ਹੈ। ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਦੱਸਿਆ ਕਿ ਪੰਜਾਬ ਵਾਸੀਆਂ ਕੋਲ ਕਾਂਗਰਸ ਤੇ ਅਕਾਲੀ ਦਲ-ਭਾਜਪਾ ਤੋਂ ਛੁਟਕਾਰਾ ਪਾਉਣ ਲਈ ਬਹੁਤ ਵਧੀਆ ਵਿਕਲਪ ਆਮ ਆਦਮੀ ਪਾਰਟੀ ਹੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ 'ਆਪ' ਵਿੱਚ ਸ਼ੁਰੂ ਹੋਏ ਵਿਵਾਦਾਂ ਤੋਂ ਬਾਅਦ ਪਾਰਟੀ ਦੀ ਅਸਲੀਅਤ ਸਾਹਮਣੇ ਆ ਗਈ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਬਣਾਇਆ ਜਾ ਰਿਹਾ ਨਵਾਂ ਫਰੰਟ ਜਾਂ ਪਾਰਟੀ ਪੰਜਾਬ ਲਈ ਕੀ ਕਰਦਾ ਹੈ, ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਜਿਸ ਤਰ੍ਹਾਂ ਸਾਫ ਸੁਥਰੇ ਅਕਸ ਵਾਲੇ ਵਿਅਕਤੀ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਰਹੇ ਹਨ, ਉਸ ਨਾਲ ਲੱਗਦਾ ਹੈ ਕਿ ਪੰਜਾਬ ਨੂੰ ਚੰਗਾ ਵਿਕਲਪ ਮਿਲ ਸਕਦਾ ਹੈ। ਮੋਹਕਮ ਸਿੰਘ ਵੱਲੋਂ ਸਿੱਧੂ ਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਛੋਟੇਪੁਰ ਨੂੰ ਆਪਣੇ ਸਮਾਗਮ ਵਿੱਚ ਸੱਦਾ ਦਿੱਤਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਮੋਹਕਮ ਸਿੰਘ ਦੀ ਪਾਰਟੀ ਸਿੱਧੂ ਵੱਲੋਂ ਬਣਾਈ ਜਾਣ ਵਾਲੀ ਸਿਆਸੀ ਪਾਰਟੀ ਨੂੰ ਸਮਰਥਨ ਦੇ ਸਕਦੀ ਹੈ।