ਬਠਿੰਡਾ: ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਜ ਬਠਿੰਡਾ ਪਹੁੰਚੇ। ਜਿੱਥੇ ਕਾਂਗਰਸ ਦੇ ਆਪਸੀ ਕਲੇਸ਼ 'ਤੇ ਪ੍ਰਤੀਕਿਰਿਆ ਦਿੰਦਿਆਂ ਮਲੂਕਾ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਦਾ ਅੱਜ ਦੇ ਸਮੇਂ ਅੜੀਅਲ ਰਵੱਈਆ ਠੀਕ ਨਹੀਂ। ਸਿਆਸਤ ਵਿੱਚ ਇੱਕ ਦੂਜੇ ਨੂੰ ਨਾਲ ਲੈਕੇ ਚੱਲਣਾ ਚਾਹੀਦਾ।


ਅਕਾਲੀ ਲੀਡਰ ਨੇ ਕਿਹਾ ਪੰਜਾਬ ਦੇ ਲੋਕ ਪਰੇਸ਼ਾਨ ਹਨ, ਇਹ ਸਿਰਫ਼ ਕੁਰਸੀ ਬਚਾਉਣ ਦੀ ਲੜਾਈ ਲੜ ਰਹੇ ਹਨ। ਲੋਕ ਬਿਜਲੀ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨੇ ਪਿਛਲੇ ਸਾਡੇ ਚਾਰ ਸਾਲ ਵਿੱਚ ਇੱਕ ਵੀ ਬਿਜਲੀ ਦੀ ਯੂਨਿਟ ਪੈਦਾ ਨਹੀਂ ਕੀਤੀ ਤੇ ਨਾ ਕੋਈ ਗਰਿੱਡ ਲਾਇਆ, ਨਾ ਕੋਈ ਥਰਮਲ ਲਾਇਆ। ਇਨ੍ਹਾਂ ਨੇ ਸਾਰਾ ਕੁਝ ਬੰਦ ਕਰ ਦਿੱਤਾ ਤੇ ਹਮੇਸ਼ਾ ਅਕਾਲੀ ਦਲ ਨੂੰ ਬਦਨਾਮ ਕੀਤਾ।


ਉਨ੍ਹਾਂ ਕਿਹਾ ਕੈਪਟਨ ਅਤੇ ਸਿੱਧੂ ਦੀ ਲੜਾਈ ਹੁਣ ਟਿਕਣ ਵਾਲੀ ਨਹੀਂ ਹੈ। ਕਿਉਂਕਿ ਨਾ ਅਮਰਿੰਦਰ ਸਿੰਘ ਨੇ ਹੁਣ ਝੁਕਣਾ। ਉਨ੍ਹਾਂ ਤਾਂ ਸ਼ਰਤ ਲਾ ਦਿੱਤੀ ਕਿ ਪਬਲਿਕਲੀ ਮਾਫੀ ਮੰਗੇ ਠੀਕ ਹੈ। ਜਿਸ ਨੇ ਮੁੱਖ ਮੰਤਰੀ ਦੀ ਬੇਇਜ਼ਤੀ ਕੀਤੀ ਹੋਵੇ ਉਸਨੂੰ ਤੁਸੀਂ ਪ੍ਰਧਾਨ ਲਾ ਦਿੰਦੇ ਹੋ। ਜਾਂ ਤਾਂ ਤੁਸੀ ਮੁੱਖ ਮੰਤਰੀ ਬਦਲ ਦਿਉ। ਕਿਉਂਕਿ ਪ੍ਰਧਾਨ ਤੁਸੀਂ ਉਸ ਨੂੰ ਲਾ ਦਿੱਤਾ ਜਿਹਦੀ ਮੁੱਖ ਮੰਤਰੀ ਨਾਲ ਬਿਲਕੁਲ ਵੀ ਨਹੀਂ ਬਣਦੀ।


ਸਿੱਧੂ ਦਾ ਪਿਛਲਾ ਰਿਕਾਰਡ ਸਹੀ ਨਹੀਂ। ਸਿੱਧੂ ਕਿਸੇ ਨਾਲ ਵੀ ਨਹੀਂ ਚੱਲ ਸਕਦਾ। ਸਿਆਸਤ ਵਿੱਚ ਕੁੱਝ ਸੁਣਨਾ ਪੈਂਦਾ ਕੁੱਝ ਸੁਣਾਉਣਾ ਪੈਂਦਾ। ਲੋਕਾਂ ਦੀ ਰਾਇ ਨਾਲ ਸਰਕਾਰ ਚੱਲਦੀ ਹੈ। ਸਿੱਧੂ ਵਿੱਚ ਸੁਣਨ ਦੀ ਸ਼ਕਤੀ ਨਹੀਂ, ਸਿੱਧੂ ਬਹੁਤਾ ਲੰਬਾ ਨਹੀਂ ਚੱਲੇਗਾ ਫੇਲ੍ਹ ਹੋ ਜਾਵੇਗਾ।


ਇਹ ਵੀ ਪੜ੍ਹੋCBSE Private Candidates Exam: ਸੀਬੀਐਸਈ 10ਵੀਂ -12ਵੀਂ ਬੋਰਡ ਦੀ ਪ੍ਰੀਖਿਆ ਦੀ ਤਰੀਕਾਂ ਦਾ ਐਲਾਨ, ਨਤੀਜਿਆਂ ਦੀ ਵੀ ਆਈ ਜਾਣਕਾਰੀ, ਵੇਖੋ ਨੋਟਿਸ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904