ਅੰਮ੍ਰਿਤਸਰ: ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਲਈ 10 ਦਿਨ ਪਹਿਲਾਂ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਭਲਕੇ ਅਟਾਰੀ ਸਰਹੱਦ ਰਾਹੀਂ ਭਾਰਤ ਵਾਪਸ ਪਰਤੇਗਾ। ਕਰਤਾਰਪੁਰ ਸਾਹਿਬ ਲਈ ਗਏ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ 30 ਨਵੰਬਰ ਨੂੰ ਵੀ ਪਹੁੰਚ ਸਕਦੇ ਹਨ।




ਹਾਲਾਂਕਿ, ਔਜਲਾ ਬੜੇ ਹੀ ਉਤਸ਼ਾਹ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਰਿ ਕੀ ਪਉੜੀ ਦਾ ਜਲ ਕਰਤਾਰਪੁਰ ਸਾਹਿਬ ਵਿਖੇ ਨੀਂਹ ਪੱਥਰ 'ਤੇ ਛਿੜਕਾਅ ਕਰਨ ਲਈ ਲੈ ਕੇ ਗਏ ਸਨ, ਪਰ ਸਰੋਵਰ ਦੇ ਪਵਿੱਤਰ ਜਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰ ਦਿੱਤਾ ਸੀ। ਹਾਲਾਂਕਿ, ਔਜਲਾ ਦੇ ਸੋਸ਼ਲ ਮੀਡੀਆ 'ਤੇ ਉਹ ਇੱਕ ਤਸਵੀਰ ਵਿੱਚ ਇਹ ਜਲ ਕਰਤਾਰਪੁਰ ਸਾਹਿਬ ਵਿਖੇ ਭੇਟ ਕਰਦੇ ਵਿਖਾਈ ਦੇ ਰਹੇ ਹਨ।



ਔਜਲਾ ਨੇ ਅੱਜ ਆਪਣੇ ਫੇਸਬੁੱਕ 'ਤੇ ਤਸਵੀਰ ਪਾਈ ਹੈ ਜਿਸ ਵਿੱਚ ਉਹ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਸ੍ਰੀ ਨਨਕਾਣਾ ਸਾਹਿਬ ਵਿਖੇ ਦਿਖਾਈ ਦੇ ਰਹੇ ਹਨ। ਹੋ ਸਕਦਾ ਹੈ ਦੋਵੇਂ ਜਣੇ ਭਲਕੇ ਵਾਪਸ ਆਉਣ ਵਾਲੇ ਜਥੇ ਨਾਲ ਹੀ ਭਾਰਤ ਪਰਤਣ।