ਚੰਡੀਗੜ੍ਹ: ਪੰਜਾਬੀ ਥੀਏਟਰ ਅਕੈਡਮੀ ਯੂ.ਕੇ. ਤੇ ਪੰਜਾਬੀ ਨਾਟਕ ਅਕੈਡਮੀ ਦੇ ਸਾਂਝੇ ਉਦਮ ਨਾਲ ਤਿਆਰ ਕੀਤੇ ਇਤਿਹਾਸਕ ਨਾਟਕ 'ਸਿੱਖ ਰਾਜ' ਦਾ ਅੱਜ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ ਮੰਚਨ ਹੋਣ ਜਾ ਰਿਹਾ ਹੈ। 1699-1716 ਸਿੱਖ ਰਾਜ ਦੇ ਇਤਿਹਾਸ ਨੂੰ ਬਿਆਨ ਕਰਦੇ ਇਸ ਪਲੇਅ ਨੂੰ ਤਾਜਿੰਦਰ ਸਿੰਦਰਾ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ।
ਵੱਖ-ਵੱਖ ਨਾਮੀ ਕਲਾਕਾਰਾਂ ਦੀ ਅਦਾਕਾਰੀ ਨਾਲ ਸੰਜੋਏ ਇਸ ਪਲੇਅ ਦਾ ਮੰਚਨ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ 16 ਤੇ 17 ਸਤੰਬਰ ਨੂੰ ਸ਼ਾਮ 7 ਵਜੇ ਤੋਂ ਦਿਖਾਇਆ ਜਾਵੇਗਾ। ਦਰਸ਼ਕ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਹੂਬਹੂ ਜੀਵਤ ਰੂਪ ਵਿੱਚ ਦੋ ਦਿਨਾਂ ਤੱਕ ਦੇਖ ਸਕਦੇ ਹਨ। ਪੰਜਾਬ ਕਲਾ ਭਵਨ ਵਿੱਚ ਐਂਟਰੀ ਸਿਰਫ ਸੱਦਾ ਪੱਤਰ ਨਾਲ ਹੀ ਉਪਲਬਧ ਹੋਵੇਗੀ।