ਬੈਂਸ ਨੇ ਛੱਡਿਆ ਸਿੱਧੂ ਦਾ ਖਹਿੜਾ, ਕਹੀ ਵੱਡੀ ਗੱਲ
ਏਬੀਪੀ ਸਾਂਝਾ | 03 Aug 2019 08:13 PM (IST)
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਬੰਦਾ ਕਾਂਗਰਸ ਪਾਰਟੀ ਵਿੱਚ ਇੰਨਾ ਜ਼ਲੀਲ ਹੋ ਰਿਹਾ ਹੈ ਕਾਂਗਰਸ ਵਿੱਚ ਆਪਣੀ ਬੇਇਜ਼ਤੀ ਕਰਾ ਰਿਹਾ ਹੈ ਪਤਾ ਨੀ ਕੀ ਮਜਬੂਰੀ ਹੈ। ਬੈਂਸ ਨੇ ਕਿਹਾ ਕਿ ਅਸੀਂ ਤਾਂ ਬਹੁਤ ਵਾਰੀ ਕਹਿ ਲਿਆ ਪਰ ਵਾਰ-ਵਾਰ ਕਹਿੰਦੇ ਵੀ ਚੰਗੇ ਨਹੀਂ ਲੱਗਦੇ, ਹੁਣ ਸਿੱਧੂ ਸਾਹਿਬ ਨੂੰ ਆਪਣੀ ਸਿਆਣਪ ਤੋਂ ਸੂਝਬੂਝ ਦੇ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ।
ਬਠਿੰਡਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਆਉਣ ਬਾਰੇ ਹੋਰ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਆਪਣੀ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਬੰਦਾ ਕਾਂਗਰਸ ਪਾਰਟੀ ਵਿੱਚ ਇੰਨਾ ਜ਼ਲੀਲ ਹੋ ਰਿਹਾ ਹੈ ਕਾਂਗਰਸ ਵਿੱਚ ਆਪਣੀ ਬੇਇਜ਼ਤੀ ਕਰਾ ਰਿਹਾ ਹੈ ਪਤਾ ਨੀ ਕੀ ਮਜਬੂਰੀ ਹੈ। ਬੈਂਸ ਨੇ ਕਿਹਾ ਕਿ ਅਸੀਂ ਤਾਂ ਬਹੁਤ ਵਾਰੀ ਕਹਿ ਲਿਆ ਪਰ ਵਾਰ-ਵਾਰ ਕਹਿੰਦੇ ਵੀ ਚੰਗੇ ਨਹੀਂ ਲੱਗਦੇ, ਹੁਣ ਸਿੱਧੂ ਸਾਹਿਬ ਨੂੰ ਆਪਣੀ ਸਿਆਣਪ ਤੋਂ ਸੂਝਬੂਝ ਦੇ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ। ਬੈਂਸ ਆਪਣੀ 'ਸਾਡਾ ਪਾਣੀ ਸਾਡਾ ਹੱਕ' ਮੁਹਿੰਮ ਨੂੰ ਸਮਰਥਨ ਦਿਵਾਉਣ ਲਈ ਲੋਕਾਂ ਤੋਂ ਦਸਤਖ਼ਤ ਕਰਵਾਉਣ ਲਈ ਇੱਥੇ ਆਏ ਸਨ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਪਾਣੀ 'ਤੇ ਸਾਡਾ ਕਾਨੂੰਨੀ ਹੱਕ ਹੈ ਅਤੇ ਅਸੀਂ ਹੋਰਨਾਂ ਸੂਬਿਆਂ ਨੂੰ ਮੁਫ਼ਤ ਵੰਡ ਰਹੇ ਹਾਂ। ਉਨ੍ਹਾਂ ਕਿਹਾ ਕਿ ਇਕੱਲੇ ਰਾਜਸਥਾਨ ਨੂੰ 16 ਲੱਖ ਕਰੋੜ ਰੁਪਏ ਦਾ ਪਾਣੀ ਮੁਫ਼ਤ ਦੇ ਚੁੱਕੇ ਹਾਂ। ਸਿਮਰਜੀਤ ਬੈਂਸ ਨੇ ਕਿਹਾ ਕਿ ਅਸੀਂ ਇਹ ਰਾਸ਼ੀ ਵਸੂਲਣੀ ਹੈ, ਜਿਸ ਲਈ ਪੰਜਾਬ ਭਰ ਵਿੱਚ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ 14 ਲੱਖ ਵਿਅਕਤੀਆਂ ਵੱਲੋਂ ਦਸਤਖ਼ਤ ਕਰਵਾਉਣੇ ਹਨ। ਬੈਂਸ ਇਹ ਪਟੀਸ਼ਨ ਪੰਜਾਬ ਵਿਧਾਨ ਸਭਾ ਦੀ ਕਮੇਟੀ ਕੋਲ ਵੀ ਪੇਸ਼ ਕਰਨਗੇ।