ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੱਧੂ ਦੇ ਪੱਖ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਾਂਗਰਸ ਆਹਲਾ ਕਮਾਨ ਕੈਪਟਨ ਦੀ ਥਾਂ 'ਤੇ ਸਿੱਧੂ ਨੂੰ ਮੁੱਖ ਮੰਤਰੀ ਲਾਉਣ ਬਾਰੇ ਵਿਚਾਰ ਕਰ ਰਹੀ ਹੈ। ਬੈਂਸ ਨੇ ਕਾਂਗਰਸ ਅੰਦਰ ਧੜੇਬੰਦੀ ਹੋਣ ਦੀ ਗੱਲ ਕਰਦਿਆਂ ਹਾਈ ਕਮਾਨ ਵੱਲੋਂ ਸਿੱਧੂ ਨੂੰ ਸੂਬੇ ਦੀ ਕਮਾਨ ਸੌਂਪਣ ਦੀ ਗੱਲ ਕਹੀ।


ਇਹ ਵੀ ਪੜ੍ਹੋ: ਸਿੱਧੂ ਖ਼ਿਲਾਫ਼ ਇੱਕਜੁੱਟ ਕੈਪਟਨ ਦੇ 'ਚਹੇਤੇ', ਮੰਗਿਆ ਅਸਤੀਫ਼ਾ

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬਿਆਨ ਤੇ ਬੈਂਸ ਨੇ ਕਿਹਾ ਕਿ ਕਾਂਗਰਸ ਦੋ ਗੁੱਟਾਂ ਵਿੱਚ ਵੰਡੀ ਜਾ ਚੁੱਕੀ ਹੈ। ਕਰਤਾਰਪੁਰ ਕੌਰੀਡੋਰ ਮਾਮਲੇ 'ਤੇ ਸਿੱਧੂ ਦਾ ਧੰਨਵਾਦ ਕਰਨ ਦੀ ਬਜਾਇ ਉਨ੍ਹਾਂ ਨੂੰ ਹੀ ਗ਼ਲਤ ਠਹਿਰਾਇਆ ਜਾ ਰਿਹਾ ਹੈ। ਬੈਂਸ ਨੇ ਗੋਪਾਲ ਚਾਵਲਾ ਦੀ ਫ਼ੋਟੋ 'ਤੇ ਹੋ ਰਹੀ ਸਿਆਸਤ ਨੂੰ ਗ਼ਲਤ ਦੱਸਿਆ।

ਸਬੰਧਤ ਖ਼ਬਰ: ਰਾਹੁਲ ਦੇ ਕਹੇ ’ਤੇ ਪਾਕਿ ਗਏ ਸੀ ਸਿੱਧੂ, ਅਮਰਿੰਦਰ ਨੂੰ ‘ਕੈਪਟਨ’ ਮੰਨਣੋਂ ਨਾਂਹ

ਬੈਂਸ ਨੇ ਸਿਟੀ ਸੈਂਟਰ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਲਾਈ ਅਰਜ਼ੀ 'ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ 'ਚ ਪੂਰਾ ਭਰੋਸਾ ਹੈ ਅੱਜ ਸਾਬਕਾ ਡੀਜੀਪੀ ਬੋਲ ਰਹੇ ਹਨ। ਇਹੋ ਨਹੀਂ ਬੈਸ ਨੇ ਕਿਹਾ ਕਿ ਕੈਪਟਨ ਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਭੇਜਿਆ ਜਾਵੇਗਾ।