ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਗੇ। ਬੈਂਸ ਭਰਾਵਾਂ ਨੇ ਆਪਣੇ ਸਮਰਥਕਾਂ ਦਰਮਿਆਨ ਇਹ ਐਲਾਨ ਕੀਤਾ ਹੈ। ਬੈਂਸ ਭਰਾਵਾਂ ਦਾ ਲੁਧਿਆਣਾ ਵਿੱਚ ਚੰਗਾ ਆਧਾਰ ਹੈ ਅਤੇ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨਾਲ ਮੁਕਾਬਲਾ ਹੋਵੇਗਾ। ਹਾਲੇ ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਨੇ ਇੱਥੋਂ ਆਪਣੇ ਉਮੀਦਵਾਰ ਐਲਾਨਣੇ ਹਨ।


ਬੈਂਸ ਭਰਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਮੈਂਬਰ ਹਨ ਅਤੇ ਉਨ੍ਹਾਂ ਦੇ ਭਾਈਵਾਲ ਸੁਖਪਾਲ ਖਹਿਰਾ ਤੇ ਡਾ. ਧਰਮਵੀਰ ਗਾਂਧੀ ਵੀ ਹਨ। ਕੁਝ ਸਮਾਂ ਪਹਿਲਾਂ ਪੀਡੀਏ ਭਾਈਵਾਲਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਬੈਂਸ ਨੂੰ ਹਰਸਿਮਰਤ ਬਾਦਲ ਖ਼ਿਲਾਫ਼ ਉਤਾਰਨ ਦਾ ਐਲਾਨ ਕੀਤਾ ਸੀ।

ਸੁਖਪਾਲ ਖਹਿਰਾ ਨੇ ਹਰਸਿਮਰਤ ਬਾਦਲ ਖ਼ਿਲਾਫ਼ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਹਰਸਿਮਰਤ ਬਾਦਲ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਖੜ੍ਹੀ ਹੋਵੇਗੀ ਤਾਂ ਸਿਮਰਜੀਤ ਬੈਂਸ ਉੱਥੇ ਜਾਣਗੇ। ਪਰ ਹੁਣ ਬੈਂਸ ਨੇ ਖ਼ੁਦ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨ ਦਿੱਤਾ ਹੈ।