ਭਕਨਾ :  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਦੋ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ ਮਾਰ ਦਿੱਤੀ। ਇਹ ਮੁਕਾਬਲਾ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ਵਿੱਚ ਕਰੀਬ 5 ਘੰਟੇ ਚੱਲਿਆ। ਮਰਨ ਵਾਲੇ ਗੈਂਗਸਟਰਾਂ ਦੇ ਨਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂੰ (ਮਨੂੰ ਕੁੱਸਾ) ਹਨ। ਇਸ ਆਪਰੇਸ਼ਨ 'ਚ 3 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ।


ਇਸ ਨਾਲ ਹੀ ਏਬੀਪੀ ਸਾਂਝਾ ਦੇ ਕੈਮਰਾਮੈਨ ਸਿਕੰਦਰ ਦੇ ਬਿਆਨ ਲੈਣ ਲਈ ਸਿੱਟ ਦੇ ਅਧਿਕਾਰੀ ਗੁਰਦਾਸਪੁਰ ਦੇ ਐਸਪੀ ਪ੍ਰਿਤਪਾਲ ਸਿੰਘ ਤੇ ਡੀਐਸਪੀ ਅਜਨਾਲਾ ਸੰਜੀਵ ਕੁਮਾਰ ਪੁੱਜੇ।
ਜ਼ਿਕਰਯੋਗ ਹੈ ਕਿ ਭਕਨਾ ਮਾਮਲੇ 'ਚ ਪੁਲਿਸ ਨੇ ਥਾਣਾ ਘਰਿੰਡਾ 'ਚ ਐਫਆਈਆਰ ਨੰਬਰ 123 ਜੇਰੇ ਦਫਾ 307 ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸਿੱਟ ਦੀ ਤਿੰਨ ਮੈਂਬਰੀ ਟੀਮ ਨੇ ਅੱਜ ਮੌਕੇ ਦਾ ਦੌਰਾ ਵੀ ਕੀਤਾ 'ਤੇ ਹੁਣ ਕਾਗਜ਼ੀ ਕਾਰਵਾਈ ਲਈ ਤਹਿਤ ਘਟਨਾ 'ਚ ਜ਼ਖ਼ਮੀ ਪੁਲਿਸ ਮੁਲਾਜ਼ਮ 'ਤੇ ਸਿਕੰਦਰ ਦੇ ਬਿਆਨ ਕਲਮਬੱਧ ਕੀਤਾ ਹੈ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ