ਰੌਬਟ
ਚੰਡੀਗੜ੍ਹ: ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਮਹਾਰਾਜ ਨੂੰ ਤੀਬਰ ਸਮਾਧੀ ਲਏ ਹੋਏ ਛੇ ਸਾਲ ਪੂਰੇ ਹੋ ਚੁੱਕੇ ਹਨ। ਸੰਸਥਾ ਮੁਤਾਬਕ ਮਹਾਰਾਜ ਨੇ 29 ਜਨਵਰੀ, 2014 ਨੂੰ ਸਮਾਧੀ ਲਈ ਸੀ। ਉਸ ਸਮੇਂ ਤੋਂ, ਮਹਾਰਾਜਾ ਦੇ ਸਰੀਰ ਨੂੰ ਸੰਸਥਾ ਵੱਲੋਂ ਸਖ਼ਤ ਸੁਰੱਖਿਆ ਅਧੀਨ ਰੱਖਿਆ ਗਿਆ ਹੈ। 31 ਜਨਵਰੀ ਨੂੰ ਡਾਕਟਰਾਂ ਦੀ ਟੀਮ ਨੇ ਮਹਾਰਾਜ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਸੀ। ਅੱਜ ਵੀ ਸੰਸਥਾ ਨੇ ਮਹਾਰਾਜ ਦੇ ਸਰੀਰ ਨੂੰ ਸਖ਼ਤ ਸੁਰੱਖਿਆ ਤੇ ਮਾਈਨਸ ਡਿਗਰੀ ਦੇ ਤਾਪਮਾਨ' ਤੇ ਰੱਖਿਆ ਹੈ।


ਮਹਾਰਾਜ ਦੇ ਸਮਾਧੀ ਅਸਥਾਨ ਤੇ ਬਹੁਤ ਸਖ਼ਤ ਸੁਰੱਖਿਆ ਲਈ ਗਿਆ ਹੈ। ਕੁਝ ਖਾਸ ਸੇਵਾਦਾਰਾਂ ਨੂੰ ਹੀ ਇਸ ਜਗ੍ਹਾ ਤੱਕ ਜਾਣ ਦੀ ਇਜਾਜ਼ਤ ਹੈ। ਹੁਣ ਨੂਰਮਹਿਲ-ਨਕੋਦਰ ਰੋਡ ਤੇ ਆਸ਼ਰਮ ਵੱਲ ਜਾਣ ਵਾਲੇ ਰਸਤੇ ਤੇ ਪੁਲਿਸ ਦਾ ਨਾਕਾ ਵੀ ਲਾਇਆ ਗਿਆ ਹੈ। ਇਸ ਦੇ ਨਾਲ ਆਸ਼ਰਮ ਦੇ ਅੰਦਰ ਪ੍ਰਵੇਸ਼ ਤੋਂ ਪਹਿਲਾਂ ਸਖ਼ਤ ਸੁਰੱਖਿਆ ਤਹਿਤ ਆਉਣ ਜਾਣ ਵਾਲਿਆਂ ਦੀ ਤਲਾਸ਼ੀ ਲਈ ਜਾਂਦੀ ਹੈ।

ਜ਼ਿਕਰਯੋਗ ਗੱਲ ਇਹ ਹੈ ਕਿ ਪੁਲਿਸ ਵੱਲੋਂ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਗ੍ਰਿਫਤਾਰ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਮਹਾਰਾਜ ਦਾ ਨਾਂ ਕਈ ਵਾਰ ਸਾਹਮਣੇ ਆ ਚੁੱਕਾ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਮਾਹਾਰਾਜ ਨੂੰ ਜ਼ੈਡ ਪਲੱਸ ਸਿਕਓਰਟੀ ਦਿੱਤੀ ਸੀ। ਇਹ ਸੁਰੱਖਿਆ ਉਨ੍ਹਾਂ ਦੇ ਸਮਾਧੀ 'ਚ ਜਾਣ ਤੋਂ ਬਾਅਦ ਜੈਡ ਸਿਕਓਰਟੀ 'ਚ ਤਬਦੀਲ ਕਰ ਦਿੱਤੀ ਗਈ ਸੀ।

ਮਹਾਰਾਜਾ ਨੇ 1983 ਵਿੱਚ ਪੰਜਾਬ ਦੇ ਕਾਲੇ ਦੌਰ ਵਿੱਚ ਜਲੰਧਰ ਦੇ ਨੂਰਮਹਿਲ ਵਿਖੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਦਾ ਨੀਂਹ ਪੱਥਰ ਰੱਖਿਆ ਸੀ। ਕਰੋੜਾਂ ਪੈਰੋਕਾਰ ਸੰਸਥਾ ਤੇ ਮਹਾਰਾਜ ਨਾਲ ਦੇਸ਼-ਵਿਦੇਸ਼ ਦੀਆਂ 350 ਤੋਂ ਵੱਧ ਸ਼ਾਖਾਵਾਂ ਨਾਲ ਜੁੜੇ ਹੋਏ ਹਨ।