ਦੋ ਟਰੱਕਾਂ ਵਿਚਕਾਰ ਆਈ Audi ਦਾ ਨਿੱਕਲਿਆ ਕਚੂੰਬਰ, SHO ਦੀ ਮੌਤ
ਏਬੀਪੀ ਸਾਂਝਾ | 09 Jun 2018 09:39 AM (IST)
ਸਮਾਣਾ: ਬੀਤੀ ਰਾਤ ਸਮਾਣਾ ਵਿੱਚ ਇੱਕ ਹਾਦਸੇ ਦੌਰਾਨ ਸਮਾਣਾ ਸਦਰ ਦੇ ਐੱਸਐਚਓ ਹਰਸੰਦੀਪ ਸਿੰਘ ਦੀ ਮੌਤ ਹੋ ਗਈ। ਕਾਰ ਸਰੀਏ ਦੇ ਭਰੇ ਟਰੱਕ ਅਤੇ ਕਬਾੜ ਦਾ ਲੋਹਾ ਲੈ ਜਾ ਰਹੇ 2 ਟਰੱਕਾਂ ਦੀ ਚਪੇਟ ਵਿੱਚ ਆ ਗਈ। ਐੱਸਐਚਓ ਹਰਸੰਦੀਪ ਔਡੀ ਕਾਰ (PB11BF0073) ਵਿੱਚ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਸਵਾਰ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਦੌਰਾਨ ਐੱਸਐਚਓ ਹਰਸੰਦੀਪ ਨਾਲ ਸਵਾਰ ਦੋ ਹੋਰ ਜਣੇ ਵੀ ਗੰਭੀਰ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਐੱਸਐਚਓ ਹਰਸੰਦੀਪ ਰਿਟਾਇਰਡ ਐਸਪੀ ਜਗਜੀਤ ਸਿੰਘ ਦੇ ਇਕਲੌਤੇ ਪੁੱਤਰ ਸਨ ਤੇ ਮੌਜੂਦਾ ਏਆਈਜੀ ਇੰਟੈਲੀਜੈਂਸ ਵਰਿੰਦਰਪਾਲ ਸਿੰਘ ਦੇ ਜਵਾਈ ਸਨ।