ਲਓ ਜੀ ਹੁਣ ਮਾਨਸਾ 'ਚ ਬਰਫਬਾਰੀ!
ਏਬੀਪੀ ਸਾਂਝਾ | 04 Feb 2020 04:56 PM (IST)
ਇਸ ਵਾਰ ਪਹਾੜਾਂ ਵਿੱਚ ਬਰਫਬਾਰੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪਹਾੜਾਂ ਵਿੱਚ ਅਜਿਹੀਆਂ ਥਾਵਾਂ 'ਤੇ ਬਰਫ ਪਈ ਹੈ ਜਿੱਥੇ ਕਈ ਸਾਲਾਂ ਤੋਂ ਮੈਦਾਨੀ ਇਲਾਕਿਆਂ ਵਾਲਾ ਹਾਲ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਪਹਾੜੀ ਇਲਾਕਿਆਂ ਨਾਲ ਲੱਗਦੇ ਖਿੱਤਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਰਫ ਪੈਣ ਦੀਆਂ ਰਿਪੋਰਟਾਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਮਾਨਸਾ ਵਰਗੇ ਇਲਾਕਿਆਂ ਵਿੱਚ ਬਰਫ ਪਈ ਹੈ।
ਚੰਡੀਗੜ੍ਹ: ਇਸ ਵਾਰ ਪਹਾੜਾਂ ਵਿੱਚ ਬਰਫਬਾਰੀ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਪਹਾੜਾਂ ਵਿੱਚ ਅਜਿਹੀਆਂ ਥਾਵਾਂ 'ਤੇ ਬਰਫ ਪਈ ਹੈ ਜਿੱਥੇ ਕਈ ਸਾਲਾਂ ਤੋਂ ਮੈਦਾਨੀ ਇਲਾਕਿਆਂ ਵਾਲਾ ਹਾਲ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਪਹਾੜੀ ਇਲਾਕਿਆਂ ਨਾਲ ਲੱਗਦੇ ਖਿੱਤਿਆਂ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਰਫ ਪੈਣ ਦੀਆਂ ਰਿਪੋਰਟਾਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਮਾਨਸਾ ਵਰਗੇ ਇਲਾਕਿਆਂ ਵਿੱਚ ਬਰਫ ਪਈ ਹੈ। ਇਹ ਮੰਨਣ ਵਿੱਚ ਚਾਹੇ ਨਾ ਆਏ ਪਰ ਮਾਨਸਾ ਦੇ ਪਿੰਡ ਖਿਆਲਾ ਕਲਾਂ ਤੇ ਹੋਰ ਆਸ-ਪਾਸ ਦੇ ਪਿੰਡਾਂ ਵਿੱਚ ਬਰਫ ਪੈਣ ਵਰਗਾ ਮਾਹੌਲ ਬਣ ਗਿਆ। ਇੱਥੇ ਕੜਾਕੇ ਦੀ ਠੰਢ ਨੇ ਸ਼ਿਮਲੇ ਦਾ ਅਹਿਸਾਸ ਕਰਵਾ ਦਿੱਤਾ। ਖਿਆਲਾ ਕਲਾਂ ਦੇ ਕਿਸਾਨਾਂ ਨੇ ਸਵੇਰੇ ਖੇਤਾਂ ’ਚ ਸੁੱਕੇ ਘਾਹ ਤੇ ਹੋਰ ਸਾਮਾਨ ’ਤੇ ਬਰਫ਼ ਦੀਆਂ ਜੰਮੀਆਂ ਮੋਟੀਆਂ ਪਰਤਾਂ ਵੇਖੀਆਂ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਖੇਤਾਂ ਦੀਆਂ ਵੱਟਾਂ ਤੇ ਖੇਤਾਂ ’ਚ ਖਿੱਲਰੇ ਲਿਫ਼ਾਫ਼ਿਆਂ ’ਤੇ ਬਰਫ਼ ਦੀ ਪਰਤ ਐਨੀ ਮੋਟੀ ਸੀ ਕਿ ਉਹ ਸੂਰਜ ਚਮਕਣ ਬਾਅਦ ਵੀ ਨਹੀਂ ਖੁਰੀ। ਕਿਸਾਨਾਂ ਨੇ ਦੱਸਿਆ ਕਿ ਇਹ ਵਰਤਾਰਾ ਦੋ ਦਿਨ ਤੋਂ ਜਾਰੀ ਹੈ। ਸਵੇਰ ਵੇਲੇ ਦੂਰ-ਦੂਰ ਤੱਕ ਚਿੱਟੇ ਰੰਗ ਦੀ ਬਰਫ਼ ਹੀ ਨਜ਼ਰੀਂ ਪਈ। ਕਿਸਾਨਾਂ ਨੇ ਦੱਸਿਆ ਕਿ ਬਰਫ਼ ਕਾਰਨ ਦਰਖ਼ਤਾਂ ਦੇ ਪੱਤੇ ਅੱਗ ਨਾਲ ਸਾੜੇ ਪੱਤਿਆਂ ਵਾਂਗ ਹੋ ਗਏ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੁਤਾਬਕ ਸਰਦੀ ਵਧਣ ਨਾਲ ਸਵੇਰ ਵੇਲੇ ਕੋਰੇ ਦੀ ਪਰਤ ਦਿਖਾਈ ਦਿੰਦੀ ਹੈ। ਇਹ ਬਰਫਬਾਰੀ ਨਹੀਂ ਸਗੋਂ ਠੰਢ ਨਾਲ ਪਾਣੀ ਜੰਮ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਰਾ ਮੋਟੇ ਪੱਤੇ ਵਾਲੀਆਂ ਫਸਲਾਂ ਤੇ ਬੂਟਿਆਂ ਦਾ ਨੁਕਸਾਨ ਕਰਦਾ ਹੈ। ਕੋਰੇ ਦੇ ਬਚਾਅ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਹਲਕਾ ਪਾਣੀ ਜ਼ਰੂਰ ਲਾਉਣ।