ਸ੍ਰੀ ਮੁਕਤਸਰ ਸਾਹਿਬ: ਪਿੰਡ ਜਵਾਰੇ ਵਾਲਾ ਵਿੱਚ ਦੋ ਧਿਰਾਂ ਵਿਚਾਲੇ ਤਕਰਾਰ ਹੋਣ ਮਗਰੋਂ ਗੋਲ਼ੀ ਚੱਲੀ ਜਿਸ ਕਾਰਨ ਦੋ ਜਣਿਆਂ ਦੀ ਮੌਤ ਹੋਈ ਤੇ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ ਸੀ। ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਪਲਵਿੰਦਰ ਸਿੰਘ ਉਰਫ ਪੱਪੂ ਤੇ ਸੁਖਵਿੰਦਰ ਸਿੰਘ ਉਰਫ ਦੁੱਗੀ ਵਾਸੀਅਨ ਜਵਾਰੇ ਵਾਲਾ ਵਜੋਂ ਹੋਈ ਹੈ। ਪੁਲਿਸ ਨੇ ਧਾਰਾਵਾਂ 307/302/120-B/148/149 IPC 25/27/54/59 Arms Act ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਘਟਨਾ ਵਿੱਚ ਕਿਰਨਜੀਤ ਸਿੰਘ ਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ। ਗੰਭੀਰ ਜ਼ਖ਼ਮੀ ਹੋਈ ਮਿੰਨੀ ਰਾਣੀ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਇਸ ਖ਼ੂਨੀ ਟਕਰਾਅ ਵਿੱਚ ਇੱਕ ਹੋਰ ਵਿਅਕਤੀ ਦੇ ਵੀ ਫੱਟੜ ਹੋਣ ਦੀ ਖ਼ਬਰ ਹੈ, ਜਿਸ ਦਾ ਇਲਾਜ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਜਾਰੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਧਿਰ ਨੇ ਦੱਸਿਆ ਕਿ ਦਲਿਤ ਬਸਤੀ ਵਿੱਚ ਸਥਿਤ ਉਨ੍ਹਾਂ ਦੇ ਘਰਾਂ ਕੋਲ ਨਰੇਗਾ ਦਾ ਕੰਮ ਚੱਲਦਾ ਸੀ ਤੇ ਪਿੰਡ ਦਾ ਸਾਬਕਾ ਸਰਪੰਚ ਇਸ ਨੂੰ ਰੋਕਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਸਮੇਤ 10-11 ਜਣੇ ਆਏ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਨਰੇਗਾ ਕਾਰਜਾਂ ਦੇ ਵਿਵਾਦ ਕਾਰਨ ਹੋਏ ਮੁਕਤਸਰ ਕਤਲ ਕਾਂਡ 'ਚ ਦੋ ਗ੍ਰਿਫ਼ਤਾਰ
ਏਬੀਪੀ ਸਾਂਝਾ
Updated at:
13 Jul 2019 09:01 PM (IST)
ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਪਲਵਿੰਦਰ ਸਿੰਘ ਉਰਫ ਪੱਪੂ ਤੇ ਸੁਖਵਿੰਦਰ ਸਿੰਘ ਉਰਫ ਦੁੱਗੀ ਵਾਸੀਅਨ ਜਵਾਰੇ ਵਾਲਾ ਵਜੋਂ ਹੋਈ ਹੈ।
- - - - - - - - - Advertisement - - - - - - - - -