ਚੰਡੀਗੜ੍ਹ: ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ 'ਤੇ ਕਿਹਾ ਕਿ ਜੋ ਮੁੱਖ ਮੁਲਜ਼ਮ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ, ਉਸ ਦੀ ਕਲੋਜ਼ਰ ਰਿਪੋਰਟ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਰਿਪੋਰਟ ਪੂਰੀ ਨਹੀਂ ਪੜ੍ਹੀ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੈਪਟਨ ਪੂਰੀ ਤਰ੍ਹਾਂ ਇਸ ਮਾਮਲੇ 'ਤੇ ਜਵਾਬ ਦੇ ਸਕਦੇ ਹਨ ਕਿਉਂਕਿ ਗ੍ਰਹਿ ਵਿਭਾਗ ਉਨ੍ਹਾਂ ਕੋਲ ਹੈ।
ਸਬੰਧਿਤ ਖ਼ਬਰ: ਬਰਗਾੜੀ ਬੇਅਦਬੀ: ਬਿੱਟੂ ਸਣੇ 3 ਡੇਰਾ ਪ੍ਰੇਮੀਆਂ ਖ਼ਿਲਾਫ਼ ਜਾਂਚ ਬੰਦ ਕਰਨ ਲਈ CBI ਨੇ ਦਿੱਤੀ ਅਰਜ਼ੀ
ਦੱਸ ਦੇਈਏ ਨਾਭਾ ਜੇਲ੍ਹ ਵਿੱਚ ਮਾਰੇ ਗਏ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਸਣੇ ਤਿੰਨ ਮੁਲਜ਼ਮਾਂ ਖ਼ਿਲਾਫ਼ CBI ਜਾਂਚ ਬੰਦ ਹੋਵੇਗੀ। ਮਾਮਲੇ ਦੀ ਪੜਤਾਲ ਕਰ ਰਹੀ ਕੇਂਦਰੀ ਜਾਂਚ ਬਿਊਰੋ ਨੇ ਮੁਹਾਲੀ ਅਦਾਲਤ ਵਿੱਚ ਜਾਂਚ ਵਿੱਚ ਕੁਝ ਨਾ ਨਿੱਕਲਣ ਦਾ ਤਰਕ ਦੇ ਕੇ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਹੈ। ਅਦਾਲਤ ਨੇ ਆਉਂਦੀ 23 ਜੁਲਾਈ ਨੂੰ ਮਾਮਲੇ ਦੀ ਸੁਣਵਾਈ ਰੱਖੀ ਹੈ।
ਇਸ ਦੇ ਨਾਲ ਹੀ ਬਾਜਵਾ ਨੇ ਪਾਕਿਸਤਾਨ ਸਰਕਾਰ ਵਲੋਂ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੂੰ ਕਮੇਟੀ ਵਿੱਚੋਂ ਬਾਹਰ ਕਰਨ ਦੇ ਫੈਸਲੇ 'ਤੇ ਕਿਹਾ ਕਿ ਪਹਿਲਾਂ ਕਮੇਟੀ ਵਿੱਚ ਰੱਖਣ ਦਾ ਫੈਸਲਾ ਪਾਕਿਸਤਾਨ ਦਾ ਆਪਣਾ ਸੀ ਤੇ ਹੁਣ ਬਾਹਰ ਕੱਢਣ ਦਾ ਵੀ ਉਨ੍ਹਾਂ ਦਾ ਫੈਸਲਾ ਹੈ। ਪਰ ਹੁਣ ਲਿਆ ਗਿਆ ਫੈਸਲਾ ਇਕ ਚੰਗਾ ਫੈਸਲਾ ਹੈ।
ਇਹ ਵੀ ਪੜ੍ਹੋ: ਕਰਤਾਰਪੁਰ ਕੌਰੀਡੋਰ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਨੇ ਕੀਤੀ ਗੋਪਾਲ ਚਾਵਲਾ ਦੀ ਛਾਂਟੀ
ਦਰਅਸਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਭਾਰਤ ਖ਼ਿਲਾਫ਼ ਬੋਲਣ ਵਾਲੇ ਪਾਕਿ ਸਿੱਖ ਲੀਡਰ ਤੇ ਖ਼ਾਲਿਸਤਾਨ ਦੇ ਹਮਾਇਤੀ ਗੋਪਾਲ ਚਾਵਲਾ ਨੂੰ ਬਾਹਰ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦਾ ਇਹ ਐਕਸ਼ਨ ਭਲਕੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਭਾਰਤ ਨਾਲ ਹੋਣ ਵਾਲੀ ਅਹਿਮ ਬੈਠਕ ਤੋਂ ਪਹਿਲਾਂ ਕੀਤਾ ਹੈ।
ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ 'ਤੇ ਕੈਪਟਨ ਦੇਣਗੇ ਜਵਾਬ! ਤ੍ਰਿਪਤ ਰਾਜਿੰਦਰ ਦਾ ਬਿਆਨ
ਏਬੀਪੀ ਸਾਂਝਾ
Updated at:
13 Jul 2019 06:40 PM (IST)
ਉਨ੍ਹਾਂ ਦੱਸਿਆ ਕਿ ਉਨ੍ਹਾਂ ਰਿਪੋਰਟ ਪੂਰੀ ਨਹੀਂ ਪੜ੍ਹੀ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੈਪਟਨ ਪੂਰੀ ਤਰ੍ਹਾਂ ਇਸ ਮਾਮਲੇ 'ਤੇ ਜਵਾਬ ਦੇ ਸਕਦੇ ਹਨ ਕਿਉਂਕਿ ਗ੍ਰਹਿ ਵਿਭਾਗ ਉਨ੍ਹਾਂ ਕੋਲ ਹੈ।
- - - - - - - - - Advertisement - - - - - - - - -