ਲੁਧਿਆਣਾ: ਨਸ਼ੀਲੀਆਂ ਦਵਾਈਆਂ ਖਿਲਾਫ ਇਕ ਵੱਡੀ ਮੁਹਿਮ ਚਲਾਉਦਿਆਂ ਐਸਟੀਐਫ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਲੁਧਿਆਣੇ ਹੋਲਸੇਲ ਬਜ਼ਾਰ ਚੋਂ ਕਰੀਬ 47 ਲੱਖ ਦੀਆਂ ਦੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ।
ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਤੇ ਐਸਟੀਐਫ ਦੀਆਂ ਟੀਮਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਏਪੀ ਫਾਰਮਾ, ਜੈ ਮਾਂ ਇੰਟਰਪ੍ਰਾਈਜਜ ਦੁਕਾਨਾਂ ਦੇ ਗੁਦਾਮਾਂ 'ਚੋਂ ਬਿਨਾਂ ਬਿੱਲਾਂ ਤੋਂ ਭਾਰੀ ਮਾਤਰਾ 'ਚ ਟ੍ਰਾਮਾਡੋਲ ਤੇ ਐਲਪ੍ਰੈਕਸ ਨਾਂ ਦੀਆਂ ਦਵਾਈਆਂ ਬਰਾਮਦ ਕੀਤੀਆਂ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਕੁੱਲ 9 ਲੱਖ 57 ਹਜ਼ਾਰ 380 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਜਿੰਨ੍ਹਾਂ ਦੀ ਕੀਮਤ ਸਿਹਤ ਵਿਭਾਗ ਮੁਤਾਬਕ 46 ਲੱਖ 77 ਹਜ਼ਾਰ 977 ਰੁਪਏ ਬਣਦੀ ਹੈ।
ਹਾਲਾਕਿ ਗੋਦਾਮਾਂ ਦੇ ਮਾਲਿਕ ਪ੍ਰਵੀਨ ਗੋਇਲ ਕੋਲ ਦਵਾਈਆਂ ਦਾ ਟ੍ਰੇਡਿੰਗ ਲਾਇਸੰਸ ਹੋਣ ਕਾਰਨ ਇਨ੍ਹਾਂ 'ਤੇ ਐਨਡੀਪੀਐਸ ਐਕਟ ਦੀ ਬਜਾਇ ਸਿਹਤ ਵਿਭਾਗ ਵੱਲੋਂ ਡਰੱਗ ਐਂਡ ਕਾਸਮੈਟਿਕ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ।