ਲੁਧਿਆਣਾ: ਪੰਜਾਬ ‘ਚ ਕਿਸਾਨਾਂ ਵਲੋਂ ਸ਼ਨੀਵਾਰ ਨੂੰ ਕੋਰੋਨਾ ਲੌਕਡਾਊਨ ਖਿਲਾਫ ਦੁਕਾਨਾਂ ਖੋਲ੍ਹਣ ਦੇ ਸੱਦੇ ਨੂੰ ਮਿਲਿਆ ਜੁਲੀਆ ਹੁੰਗਾਰਾ ਮਿਲਦਾ ਨਜ਼ਰ ਆਇਆ। ਇਸੇ ਤਹਿਤ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤਾਂ ਕਿਸਾਨਾਂ ਨੂੰ ਦੁਕਾਨਦਾਰਾਂ ਦਾ ਪੂਰਾ ਸਾਥ ਮਿਲਿਆ, ਪਰ ਕੀਤੇ-ਕੀਤੇ ਦੁਕਾਨਦਾਰ ਪੁਲਿਸ ਦੀ ਸਖ਼ਤੀ ਅਤੇ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤ ਹੁਕਮਾਂ ਕਰਕੇ ਅੱਗੇ ਨਹੀਂ ਆਏ।


ਦੱਸ ਦਈਏ ਕਿ ਕਿਸਾਨਾਂ ਵੱਲੋਂ ਲੌਕਡਾਊਨ ਦੇ ਵਿਰੋਧ ਪ੍ਰਦਰਸ਼ਨ ਕਰਨ ਸਬੰਧੀ ਕੀਤੇ ਐਲਾਨ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਜ਼ਿਲ੍ਹੇ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਸਥਾਨਕ ਘੰਟਾ ਘਰ ਚੌਕ ਵਿਚ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਹਾਲਾਂਕਿ ਅਜੇ ਤਕ ਕੋਈ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਜਿਸ ਕਰਕੇ ਪੁਲਿਸ ਨੂੰ ਸਖ਼ਤੀ ਵਰਤਣ ਦੀ ਲੋੜ ਪਵੇ।


ਨਾਲ ਹੀ ਇਸ ਦੌਰਾਨ ਏਸੀਡੀ ਵਰਿਆਮ ਸਿੰਘ ਨੇ ਕਿਹਾ ਕਿ ਲੁਧਿਆਣਾ ਇੱਕ ਸ਼ਹਿਰੀ ਇਲਾਕਾ ਹੈ ਅਤੇ ਇੱਥੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਇਲਾਵਾ ਲੋਕ ਮਹਾਂਮਾਰੀ ਦੇ ਬੁਰੇ ਨਤੀਜਿਆਂ ਨੂੰ ਸਮਝ ਚੁੱਕੇ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਸਥਾਨਕ ਚੌੜਾ ਬਾਜ਼ਾਰ ਜਿੱਥੇ ਸ਼ਨੀਵਾਰ ਤੇ ਐਤਵਾਰ ਨੂੰ ਲੱਖਾਂ ਦੀ ਗਿਣਤੀ ਲੋਕ ਪਹੁੰਚਦੇ ਸੀ, ਉਹ ਅੱਜ ਸੁੰਨਸਾਨ ਪਿਆ ਹੈ।


ਇਹ ਵੀ ਪੜ੍ਹੋ: ਨਾਨਕੇ ਘਰ ਰਹਿ ਰਹੇ ਨੌਜਵਾਨ ਨੇ ਪਾਣੀ ਦੀ ਟੈਂਕੀ ‘ਤੇ ਚੱੜ ਲਿਆ ਫਾਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904