ਗੁਰਾਇਆ: ਪਰਾਲ ਸਾੜਨ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਪਰਾਲੀ ਦੇ ਲਾਹੇਵੰਦ ਨਿਪਟਾਰੇ ਲਈ ਹਾਲੇ ਤੱਕ ਕੋਈ ਵੀ ਕਾਰਗਰ ਕਦਮ ਨਹੀਂ ਚੁੱਕਿਆ ਜਾ ਰਿਹਾ।


ਅੱਜ ਨਿਊਜ਼ ਏਜੰਸੀ ਏਐੱਨਆਈ ਨੇ ਰੁੜਕਾ ਕਲਾਂ ਪਿੰਡ ਦੇ ਇੱਕ ਕਿਸਾਨ ਨਾਲ ਇਸ ਸਬੰਧੀ ਗੱਲ ਕੀਤੀ।ਗੱਲ ਬਾਤ ਦੌਰਾਨ ਕਿਸਾਨ ਨੇ ਕਿਹਾ ਪ੍ਰਤੀ ਏਕੜ ਪਰਾਲੀ ਸੰਭਾਲਣ ਲਈ 5000 ਰੁਪਏ ਦੀ ਲੋੜ ਪੈਂਦੀ ਹੈ ਪਰ ਇਹ ਬਿਲਕੁਲ ਮੁਫ਼ਤ 'ਚ ਹੋ ਜਾਂਦਾ ਹੈ।ਜੋ ਅਸੀਂ ਸਾੜਦੇ ਹਾਂ ਉਹ ਇੰਨਾ ਧੂੰਆਂ ਨਹੀਂ ਕਰਦਾ।

ਕਿਸਾਨ ਨੇ ਸਵਾਲ ਚੁੱਕਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਦੀ ਪਰਾਲੀ ਦਾ ਧੂੰਆਂ ਦਿੱਲੀ ਜਾਂਦਾ ਹੈ ਅਤੇ ਹਰਿਆਣਾ ਦਾ ਨਹੀਂ?ਹਰਿਆਣਾ ਅਤੇ ਪੰਜਾਬ ਦੀ ਆਬੋ-ਹਵਾ ਫਿਰ ਦਿੱਲੀ ਨਾਲੋਂ ਸਾਫ ਕਿਵੇਂ ਹੈ।