Stubble burning :
  ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਕਿਸਾਨ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਸਰਕਾਰ ਦੇ ਹੁਕਮਾਂ ਦੀਆਂ ਲਗਾਤਾਰ ਧੱਜੀਆਂ ਉੱਡਦੀਆਂ ਜਾ ਰਹੀਆਂ ਹਨ ਅਤੇ ਐਕਸੀਡੈਂਟਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਕਾਲਸਣਾ ਵਿਖੇ ,ਜਿੱਥੇ 2 ਵਿਦਿਆਰਥੀ ਟਿਊਸ਼ਨ ਲਗਾ ਕੇ ਵਾਪਸ ਘਰ ਪਿੰਡ ਮੱਲੇਵਾਲ ਪਰਤ ਰਹੇ ਸੀ। ਕਿਸੇ ਕਿਸਾਨ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਤਾਂ ਧੂੰਆਂ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਦਾ ਮੋਟਰਸਾਈਕਲ ਸੜਕ ਉੱਤੇ ਖੜ੍ਹੇ ਟਰੈਕਟਰ ਵਿੱਚ ਜਾ ਵੱਜਾ ਅਤੇ ਹਾਦਸੇ ਤੋਂ ਬਾਅਦ ਕਿਸਾਨ ਟਰੈਕਟਰ ਲੈ ਕੇ ਉੱਥੋਂ ਰਫੂਚੱਕਰ ਹੋ ਗਿਆ। 

 

ਦੋਵੇਂ ਵਿਦਿਆਰਥੀ ਇੰਨੇ ਜ਼ਿਆਦਾ ਫੱਟੜ ਹੋ ਗਏ ਇਕ ਨੂੰ ਤਾਂਚੰਡੀਗੜ੍ਹ ਰੈਫਰ ਕਰਨਾ ਪਿਆ ਤੇ ਦੂਜਾ ਨਾਭਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੀੜਤ ਬਬਨਪ੍ਰੀਤ ਦੀਆਂ ਦੋਵੇਂ ਲੱਤਾਂ ਤੋਂ ਇਲਾਵਾ ਇਕ ਬਾਂਹ ਵੀ ਫਰੈਕਚਰ ਹੋਇਆ ਜਦੋਂਕਿ ਵਿਦਿਆਰਥੀ ਗੁਰਸ਼ਰਨ ਸਿੰਘ ਦੇ ਗੋਡੇ ਪੂਰੀ ਤਰ੍ਹਾਂ ਫ੍ਰੈਕਚਰ ਹੋ ਚੁੱਕਾ ਹੈ ,ਜਿਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਪੀੜਤ ਪਰਿਵਾਰ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਜਦੋਂ ਡੀ.ਸੀ. ਪਟਿਆਲਾ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ,ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਕਿਸਾਨਾਂ ਵੱਲੋਂ ਭਾਵੇਂ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਪ੍ਰਦੂਸ਼ਿਤ ਤਾਂ ਕਰ ਰਹੇ ਹਨ ਪਰ ਹੁਣ ਇਹ ਅੱਗ ਲਗਾਉਣੀ ਕਿਸਾਨਾਂ ਨੂੰ ਆਪ ਹੀ ਭਾਰੀ ਪੈ ਰਹੀ ਹੈ ਕਿਉਂਕਿ ਹੁਣ ਕਿਸਾਨਾਂ ਦੇ ਪੁੱਤਰ ਇਸ ਅੱਗ ਦੀ ਚਪੇਟ ਵਿੱਚ ਆ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਕਾਲਸਣਾ ਵਿਖੇ ਜਿੱਥੇ ਦੇਰ ਸ਼ਾਮ ਕੱਲ੍ਹ ਦੋ ਭਰਾ ਬਬਨਪ੍ਰੀਤ ਸਿੰਘ ਗਿਆਰ੍ਹਵੀਂ ਦਾ ਵਿਦਿਆਰਥੀ ਅਤੇ ਗੁਰਸ਼ਰਨ ਸਿੰਘ ਬਾਰਵੀਂ ਦਾ ਵਿਦਿਆਰਥੀ ਟਿਊਸ਼ਨ ਪੜ੍ਹ ਕੇ ਆਪਣੇ ਪਿੰਡ ਮੱਲੇਵਾਲ ਪਰਤ ਰਿਹਾ ਸੀ ਤਾਂ ਇਕ ਕਿਸਾਨ ਵੱਲੋਂ ਖੇਤਾਂ ਨੂੰ ਅੱਗ ਲਗਾਈ ਗਈ ਸੀ ਅਤੇ ਧੂੰਆਂ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਦਾ ਮੋਟਰਸਾਈਕਲ ਸੜਕ 'ਤੇ ਖਡ਼੍ਹੇ ਟਰੈਕਟਰ ਦੇ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਇਕ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਅਤੇ ਦੂਜੇ ਨੂੰ ਨਾਭਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਲਈ ਲਿਆਂਦਾ ਗਿਆ। ਇਨ੍ਹਾਂ ਵਿਦਿਆਰਥੀਆਂ ਦੇ ਏਨੀਆਂ ਸੱਟਾਂ ਲੱਗੀਆਂ ਹਨ ਕਿ ਹੁਣ ਇਹ ਪੜ੍ਹਾਈ ਵੀ ਨਹੀਂ ਕਰ ਸਕਦੇ।

ਇਸ ਮੌਕੇ 'ਤੇ ਪੀੜਤ ਬਬਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਟਿਊਸ਼ਨ ਤੋਂ ਵਾਪਸ ਘਰ ਪਰਤ ਰਹੀ ਸੀ ਤਾਂ ਧੂੰਏਂ ਦੇ ਕਾਰਨ ਸਾਨੂੰ ਬਿਲਕੁਲ ਅੱਗੇ ਦਿਖਾ ਹੀ ਦਿੱਤਾ ਅਤੇ ਰਸਤੇ ਵਿੱਚ ਖੜ੍ਹੇ ਟਰੈਕਟਰ ਵਿੱਚ ਅਸੀਂ ਜਾ ਵੱਜੇ ਅਤੇ ਉਸ ਤੋਂ ਬਾਅਦ ਅਸੀਂ ਡਿੱਗ ਗਏ ਅਤੇ ਲੋਕਾਂ ਨੇ ਸਾਨੂੰ ਹਸਪਤਾਲ ਵਿਖੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਹ ਸਾਰੀ ਖੇਤ ਵਿੱਚ ਲੱਗੀ ਝੋਨੇ ਦੀ ਪਰਾਲੀ ਨੂੰ ਅੱਗ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ, ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ।

ਇਸ ਮੌਕੇ 'ਤੇ ਪੀੜਤ ਵਿਦਿਆਰਥੀ ਦੇ ਚਾਚਾ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਵੀ ਕਿਸਾਨ ਹਾਂ ਪਰ ਅਸੀਂ ਅੱਗ ਨਹੀਂ ਲਗਾਉਂਦੇ ਪਰ ਜੋ ਕਿਸਾਨ ਅੱਗ ਲਗਾ ਰਹੇ ਹਨ ,ਉਸਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ ਅਤੇ ਜੋ ਹਾਦਸਾ ਵਾਪਰਿਆ ਹੈ ,ਧੂੰਏਂ ਦੇ ਕਾਰਨ ਵਾਪਰਿਆ ਹੈ। ਸਾਡੇ ਦੋਵੇਂ ਬੱਚੇ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਹਨ ,ਇਕ ਦੀਆਂ ਦੋਵੇਂ ਲੱਤਾਂ ਫਰੈਕਚਰ ਇਕ ਬਾਂਹ ਫ੍ਰੈਕਚਰ ਹੋਈ ਹੈ ਅਤੇ ਦੂਜੇ ਦਾ ਲੱਤ ਦਾ ਗੋਡਾ ਪੂਰੀ ਤਰ੍ਹਾਂ ਚਕਨਾਚੂਰ ਹੋ ਚੁੱਕਾ ਹੈ ,ਉਸਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਅਸੀਂ ਤਾਂ ਕਿਸਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਕਿਉਂਕਿ ਅਸੀਂ ਗ਼ਰੀਬ ਕਿਸਾਨ ਹਾਂ।

ਇਸ ਮੌਕੇ 'ਤੇ ਪਿੰਡ ਮੱਲੇਵਾਲ ਦੇ ਸਾਬਕਾ ਸਰਪੰਚ ਬਿੱਲੂ ਮੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਅਸੀਂ ਵੀ ਕਿਸਾਨ ਹਾਂ ਅਤੇ ਹੁਣ ਇਹ ਹਾਦਸੇ ਵੱਧਣ ਲੱਗ ਗਏ ਹਨ ਅਤੇ ਜਿਸ ਕਰਕੇ ਇਹ ਧੂੰਏਂ ਦੀ ਚਪੇਟ ਵਿੱਚ ਦੋਵੇਂ ਬੱਚੇ ਆ ਗਏ ਹਨ ਅਤੇ ਗੰਭੀਰ ਰੂਪ ਵਿਚ ਫੱਟੜ ਹੋਏ ਹਨ ,ਅਸੀਂ ਤਾਂ ਮੰਗ ਕਰਦੇ ਹਾਂ ਕਿ ਜੋ ਕਿਸਾਨ ਵੱਲੋਂ ਇਹ ਅੱਗ ਲਗਾਈ ਗਈ ਸੀ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।