ਬਰਨਾਲਾ ‘ਚ 12ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਨਾਲ ਪੜ੍ਹਦੇ ਮੁੰਡੇ ਤੇ ਕੁੜੀ ‘ਤੇ ਇਲਜ਼ਾਮ
ਏਬੀਪੀ ਸਾਂਝਾ | 18 Jun 2019 05:52 PM (IST)
ਬਰਨਾਲਾ ‘ਚ ਇੱਕ 17 ਸਾਲਾ ਕੁੜੀ ਨੇ ਆਪਣੇ ਘਰ ਫਾਹਾ ਲੈ ਕੇ ਖੁਦ ਦੀ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕਾ ਦੇ ਘਰਦਿਆਂ ਨੇ ਆਪਣੀ ਧੀ ਅਰਸ਼ਦੀਪ ਕੌਰ ਨਾਲ ਪੜ੍ਹਨ ਵਾਲੀ ਉਸ ਦੀ ਸਹੇਲੀ ਸਮੇਤ ਇੱਕ ਹੋਰ ‘ਤੇ ਅਰਸ਼ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਹਨ।
ਬਰਨਾਲਾ: ਬਰਨਾਲਾ ‘ਚ ਇੱਕ 17 ਸਾਲਾ ਕੁੜੀ ਨੇ ਆਪਣੇ ਘਰ ਫਾਹਾ ਲੈ ਕੇ ਖੁਦ ਦੀ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕਾ ਦੇ ਘਰਦਿਆਂ ਨੇ ਆਪਣੀ ਧੀ ਅਰਸ਼ਦੀਪ ਕੌਰ ਨਾਲ ਪੜ੍ਹਨ ਵਾਲੀ ਉਸ ਦੀ ਸਹੇਲੀ ਸਮੇਤ ਇੱਕ ਹੋਰ ‘ਤੇ ਅਰਸ਼ ਨੂੰ ਅਜਿਹਾ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਹਨ। ਮ੍ਰਿਤਕਾ ਅਰਸ਼ਦੀਪ 12ਵੀਂ ਕਲਾਸ ਦੀ ਵਿਦਿਆਰਥਣ ਸੀ। ਅਰਸ਼ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਸ ਨਾਲ ਪੜ੍ਹਨ ਵਾਲੀ ਸਿੰਮੀ ਤੇ ਮੁੰਡਾ ਦਵਿੰਦਰ ਮ੍ਰਿਤਕਾ ਨੂੰ ਬਲੈਕਮੈਲ ਕਰ ਰਹੇ ਸੀ। ਉਸ ਨੂੰ ਮੁੰਡੇ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਦੇ ਚੱਲਦਿਆਂ ਅਰਸ਼ ਨੇ ਅਜਿਹਾ ਕਦਮ ਚੁੱਕਿਆ। ਇਸ ਦੇ ਨਾਲ ਹੀ ਅਰਸ਼ ਦੀ ਭੈਣ ਦਾ ਕਹਿਣਾ ਹੈ ਕਿ ਜਿਸ ਸਮੇਂ ਅਰਸ਼ ਨੇ ਖੁਸਕੁਸ਼ੀ ਕੀਤੀ, ਉਸ ਤੋਂ ਪਹਿਲਾਂ ਉਹ ਦਵਿੰਦਰ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਹੀ ਸੀ। ਘਰ ‘ਚ ਅਰਸ਼ ਤੇ ਉਸ ਦੀ ਭੈਣ ਹੀ ਸੀ। ਅਰਸ਼ ਨੂੰ ਪੱਖੇ ਨਾਲ ਲਟਕੇ ਦੇਖ ਮ੍ਰਿਤਕਾ ਦੀ ਭੈਣ ਉਸ ਨੂੰ ਗੁਆਂਢੀਆਂ ਦੀ ਮਦਦ ਨਾਲ ਹਸਪਤਾਲ ਲੈ ਕੇ ਪਹੁੰਚੀ ਜਿੱਥੇ ਡਾਕਟਰਾਂ ਨੇ ਅਰਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ‘ਚ ਅਰਸ਼ ਦੀ ਮਾਂ ਤੇ ਧੀ ਦੇ ਬਿਆਨਾਂ ਦੇ ਆਧਾਰ ‘ਤੇ ਸਿੰਮੀ ਤੇ ਦਵਿੰਦਰ ਖਿਲਾਫ ਕਾਨੂੰਨੀ ਧਾਰਾ 306 ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ‘ਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।