ਬਠਿੰਡਾ:  ਕੋਰੋਨਾ ਮਹਾਂਮਾਰੀ ਦੇ ਚਲਦੇ ਕੇਂਦਰ ਸਰਕਾਰ ਵੱਲੋਂ 30 ਅਪ੍ਰੈਲ ਤਕ ਵਿਦੇਸ਼ੀ ਫਲਾਈਟਾਂ ਬੰਦ ਕੀਤੀਆਂ ਗਈਆਂ ਹਨ। ਜਿਸ ਨੂੰ ਲੈ ਕੇ ਬਠਿੰਡਾ ਤੋਂ ਕੁਝ ਵਿਦਿਆਰਥੀਆਂ ਨੇ ਵਿਦੇਸ਼ੀ ਧਰਤੀ ਤੇ ਪੜਨ ਦੇ ਲਈ ਜਾਣਾ ਸੀ ਪ੍ਰੰਤੂ ਕੋਰੋਨਾ ਮਹਾਂਮਾਰੀ ਦੇ ਚਲਦੇ ਹੁਣ ਨਹੀਂ ਜਾ ਸਕਦੇ।


ਨਾਰਾਜ਼ਗੀ ਜਤਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਸਾਡੇ ਮਾਪਿਆਂ ਨੇ ਸਾਨੂੰ ਲੱਖਾਂ ਰੁਪਏ ਖਰਚ ਕਰ ਪੜ੍ਹਾਇਆ, ਉਸ ਤੋਂ ਬਾਅਦ ਸਾਡੇ ਕੁੱਝ ਸੁਪਨੇ ਸੀ ਉਸ ਨੂੰ ਪੂਰਾ ਕਰਨ ਲਈ ਅਸੀਂ ਵਿਦੇਸ਼ ਵਿੱਚ ਜਾਣਾ ਸੀ ਪਰ ਕਰੋਨਾ ਮਹਾਂਮਾਰੀ ਦੇ ਚਲਦੇ ਫਲਾਈਟ ਬੰਦ ਕਰ ਦਿੱਤੀ। ਸਾਨੂੰ ਤਾਂ ਇੰਝ ਲਗਦਾ ਹੈ ਕਿ ਹੁਣ 30 ਅਪ੍ਰੈਲ ਤੋਂ ਵੀ ਅੱਗੇ ਬੰਦ ਰਹੇਗੀ।


ਉਨ੍ਹਾਂ ਕਿਹਾ ਕਿ ਸਾਡੇ ਮਾਤਾ ਪਿਤਾ ਨੇ ਸਾਡੇ ਉਪਰ ਲੱਖਾਂ ਰੁਪਏ ਖਰਚ ਕੀਤੇ ਹਨ ਪ੍ਰੰਤੂ ਅਸੀਂ ਅੱਜ ਘਰ ਬੈਠੇ ਹਾਂ ਪੜ੍ਹਾਈ ਦੇ ਨਾਲ ਸਾਡੇ ਕੁੱਝ ਸੁਪਨੇ ਸੀ ਜੋਂ ਅਸੀਂ ਕਨੈਡਾ ਪੂਰੇ ਕਰਨੇ ਸੀ ਉਹ ਨਹੀਂ ਹੋਣੇ।


ਦੂਜੇ ਪਾਸੇ ਬਠਿੰਡਾ ਦਾ ਰਹਿਣ ਵਾਲਾ ਹੀ ਇੱਕ ਨੌਜਵਾਨ ਜੋ ਕਿ ਪਿਛਲੇ 2017 ਨਿਊਜ਼ੀਲੈਂਡ ਵਿਖੇ ਰਹਿ ਰਿਹਾ ਸੀ ਜਿਸਨੂੰ ਲੈ ਕੇ ਉਹ ਮਾਰਚ ਮਹੀਨੇ 2020 ਬਠਿੰਡਾ ਉਸ ਤੋਂ ਬਾਅਦ ਲੋਕ ਡਾਉਣ ਲੱਗ ਗਿਆ ਸੀ ਜਿਸ ਨੂੰ ਲੈ ਕੇ ਉਸ ਨੇ ਵਾਪਿਸ ਅਪ੍ਰੈਲ ਮਹੀਨੇ ਜਾਣਾ ਸੀ ਪੂਰਾ ਇੱਕ ਸਾਲ ਬੀਤਣ ਤੋਂ ਬਾਅਦ ਵੀ ਨਿਊਜ਼ੀਲੈਂਡ ਵੱਲੋਂ ਆਪਣੇ ਸੀਲ ਕਿਤੇ ਹੋਏ ਬੋਡਰ ਨਹੀਂ ਖੋਲ੍ਹੇ।ਮੇਰੇ ਮਾਤਾ ਪਿਤਾ ਨੇ ਵੀ ਮੇਰੇ ਉਪਰ ਲੱਖਾਂ ਰੁਪਏ ਖਰਚ ਕੀਤੇ ਪਰ ਹੁਣ ਕਰੋਨਾ ਮਹਾਂਮਾਰੀ ਦੇ ਚਲਦੇ ਨਹੀਂ ਜਾ ਸਕਦੇ ਸਾਡੀ ਮੰਗ ਹੈ ਸਰਕਾਰ ਨੂੰ ਕਿ ਜਲਦ ਖੋਲ੍ਹੇ ਜਾਣ ਫਲਾਈਟ ਤਾਂ ਜੋਂ ਅਸੀਂ ਜਾ ਸਕਿਆ।


ਇਹ ਵੀ ਪੜ੍ਹੋਫਿਰ Diljit Dosanjh ਨਾਲ ਹੋਵੇਗਾ Amrit Maan ਦਾ ਕੋਲੈਬੋਰੇਸ਼ਨ, ਜਾਣੋ ਪੂਰੀ ਖ਼ਬਰ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904