ਜਲੰਧਰ: ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਆਪਣਾ ਪੰਜਾਬ ਪਾਰਟੀ ਵੀ ਸ਼ਾਮਿਲ ਹੋ ਸਕਦੀ ਹੈ। ਅਜਿਹੇ ਸੰਕੇਤ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਦਿੱਤੇ ਹਨ।


ਇਹ ਵੀ ਪੜ੍ਹੋ- ਛੋਟੇਪੁਰ ਦਾ ਸਵਾਲ: ਪੰਜਾਬੀਆਂ ਵੱਲੋਂ 'ਆਪ' ਨੂੰ ਦਿੱਤੇ 3000 ਕਰੋੜ ਕਿੱਥੇ ਖ਼ਰਚੇ..?

ਜਲੰਧਰ ਵਿੱਚ ਆਪਣੀ ਪਾਰਟੀ ਦਾ ਟ੍ਰਾਂਸਪੋਰਟ ਵਿੰਗ ਸ਼ੁਰੂ ਕਰਵਾਉਣ ਆਏ ਸੁਖਪਾਲ ਖੈਰਾ ਨੇ ਕਿਹਾ ਕਿ ਹਮਖ਼ਿਆਲੀ ਪਾਰਟੀਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਸੁੱਚਾ ਸਿੰਘ ਛੋਟੇਪੁਰ ਨਾਲ ਮੇਰੀ ਮੁਲਾਕਾਤ ਹੋਈ ਹੈ, ਕੰਵਰ ਸੰਧੂ ਵੀ ਮਿਲ ਕੇ ਆਏ ਹਨ। ਹੁਣ ਉਨ੍ਹਾਂ 'ਤੇ ਹੈ ਕੇ ਉਹ ਸਾਡੇ ਨਾਲ ਆਉਣਗੇ ਜਾਂ ਨਹੀਂ।

ਸਬੰਧਤ ਖ਼ਬਰ- ਮਹਾਂਗੱਠਜੋੜ 'ਚ 'ਆਪ' ਨੂੰ ਸ਼ਾਮਲ ਕਰਨ 'ਤੇ ਮਤਭੇਦ, ਖਹਿਰਾ ਤੇ ਟਕਸਾਲੀ ਰਾਜ਼ੀ, ਬੈਂਸ ਔਖੇ

ਜ਼ਿਕਰਯੋਗ ਹੈ ਕਿ ਛੋਟੇਪੁਰ ਨੇ ਹੀ ਏਬੀਪੀ ਸਾਂਝਾ 'ਤੇ ਤੀਜੇ ਫਰੰਟ ਨਾਲ ਜੁੜਨ ਬਾਰੇ ਸਕਾਰਾਤਮਕ ਰੁਖ਼ ਦਰਸਾਇਆ ਸੀ। ਤੀਜੇ ਮੋਰਚੇ ਵਿੱਚ ਆਮ ਆਦਮੀ ਪਾਰਟੀ ਬਾਰੇ ਖੈਰਾ ਦਾ ਕਹਿਣਾ ਹੈ ਕੇ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਫ਼ਰੰਟ ਦੀਆਂ ਹੋਰ ਪਾਰਟੀਆਂ ਕੀ ਸੋਚਦੀਆਂ ਹਨ ਉਸ ਤੋਂ ਬਾਅਦ ਪਤਾ ਲੱਗੇਗਾ।