ਲੰਗਾਹ ਖ਼ਿਲਾਫ ਬਲਾਤਕਾਰ ਮਾਮਲੇ 'ਚ ਨਵਾਂ ਮੋੜ
ਏਬੀਪੀ ਸਾਂਝਾ | 28 Feb 2018 04:00 PM (IST)
ਗੁਰਦਾਸਪੁਰ: ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਖ਼ਿਲਾਫ ਬਲਾਤਕਾਰ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਲੰਗਾਹ ਉੱਪਰ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਔਰਤ ਆਪਣੇ ਬਿਆਨਾਂ ਤੋਂ ਪਲਟ ਗਈ ਹੈ। ਉਸ ਨੇ ਕਿਹਾ ਕਿ ਜੋ ਸੀਡੀ ਸਾਹਮਣੇ ਆਈ ਹੈ, ਉਸ 'ਚ ਉਹ ਨਹੀਂ ਤੇ ਉਸ ਨੇ ਮਾਮਲਾ ਵੀ ਸਿਆਸੀ ਦਬਾਅ ਦੇ ਚੱਲਦਿਆਂ ਦਰਜ ਕਰਵਾਇਆ ਸੀ। ਉਸ ਨੇ ਕਿਹਾ ਕਿ ਉਸ ਨੇ ਐਫਆਈਆਰ ਦਰਜ ਨਹੀਂ ਕਰਵਾਈ ਸੀ। ਇਸ ਔਰਤ ਨੇ ਲੰਗਾਹ ਖ਼ਿਲਾਫ ਲਿਖਤੀ ਤੌਰ 'ਤੇ ਮਾਮਲਾ ਦਰਜ ਕਰਵਾਇਆ ਸੀ। ਲੰਗਾਹ ਦੀ ਅੱਜ ਅਦਾਲਤ 'ਚ ਪੇਸ਼ੀ ਸੀ ਤੇ ਇਸ ਦੌਰਾਨ 38 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਉਦੋਂ ਇਸ ਵਿਧਵਾ ਔਰਤ ਨੇ ਗੁਰਦਾਸਪੁਰ ਦੇ ਸਿਟੀ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ। ਸ਼ਿਕਾਇਤ 'ਚ ਕਿਹਾ ਸੀ ਕਿ ਲੰਗਾਹ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਇਸ ਸਮੇਂ ਹੀ ਲੰਗਾਹ ਦਾ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਤਾਰੀਖ਼ 12 ਮਾਰਚ ਪਾ ਦਿੱਤੀ ਹੈ। ਓਧਰ ਸੁੱਚਾ ਸਿੰਘ ਲੰਗਾਹ ਨੇ ਫਿਰ ਕਿਹਾ ਹੈ ਕਿ ਉਹ ਬਹੁਤ ਜ਼ਿਆਦਾ ਬੀਮਾਰ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ।