ਫ਼ਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ 'ਤੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਅਬੋਹਰ ਵਿੱਚ ਜਿੰਨਾ ਵੀ ਨਸ਼ਾ ਵਿਕ ਰਿਹਾ ਹੈ, ਉਹ ਸਾਰਾ ਸਾਬਕਾ ਵਿਧਾਇਕ ਸੁਨੀਲ ਜਾਖੜ ਦੀ ਸ਼ਹਿ 'ਤੇ ਵਿਕ ਰਿਹਾ ਹੈ।
ਫ਼ਿਰੋਜਪੁਰ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਧੰਨਵਾਦੀ ਦੌਰੇ 'ਤੇ ਅਬੋਹਰ ਦੇ ਪਿੰਡ ਸੀਡ ਫ਼ਾਰਮ ਪੁੱਜੇ ਸੁਖਬੀਰ ਬਾਦਲ ਨੇ ਸੁਨੀਲ ਜਾਖੜ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਅਫਸਰ ਨਸ਼ਾ ਤਸਕਰਾਂ ਨੂੰ ਫੜਦਾ ਹੈ ਤਾਂ ਸੁਨੀਲ ਜਾਖੜ ਫ਼ੋਨ ਕਰਕੇ ਛੁੜਵਾ ਲੈਂਦੇ ਹਨ।
ਉਨ੍ਹਾਂ ਜਾਖੜ ਬਾਰੇ ਕਿਹਾ ਕਿ ਜਿੰਨੀ ਆਕੜ ਉਨ੍ਹਾਂ ਵਿੱਚ ਹੈ ਉਸ ਦੇ ਕਾਰਨ ਹੀ ਉਨ੍ਹਾਂ ਦੀ ਦੋ ਵਾਰ ਹਾਰ ਹੋਈ ਹੈ। ਬਾਦਲ ਨੇ ਕਿਹਾ ਕਿ ਜਨਤਾ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਨਾ ਕਿ ਦਬਾਅ ਨਾਲ।
ਸੁਖਬੀਰ ਬਾਦਲ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਖੜ ਦੇ ਪਿੱਛੇ ਲੱਗ ਕੇ ਜੋ ਅਫਸਰ ਲੋਕਾਂ ਨਾਲ ਧੱਕਾ ਕਰ ਰਹੇ ਹਨ ਤੇ ਝੂਠੇ ਪਰਚੇ ਦਰਜ ਕਰ ਰਹੇ ਹਨ, ਉਨ੍ਹਾਂ ਦੀ ਸਰਕਾਰ ਆਉਣ ਉੱਤੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ। ਬਾਦਲ ਨੇ ਕਿਹਾ ਕਿ ਅਫਸਰ ਇਹ ਨਾ ਸੋਚਣ ਕਿ ਜਾਖੜ ਉਨ੍ਹਾਂ ਨੂੰ ਤਰੱਕੀ ਦੇਣਗੇ, ਸਿਰਫ ਦੋ ਸਾਲ ਬਾਅਦ ਉਨ੍ਹਾਂ ਨੂੰ ਅੰਜਾਮ ਭੁਗਤਣਾ ਪਵੇਗਾ।
ਸੁਖਬੀਰ ਬਾਦਲ ਵੱਲੋਂ ਜਾਖੜ 'ਤੇ ਨਸ਼ੇ ਦੀ 'ਸੌਦਾਗਰੀ' ਦੇ ਇਲਜ਼ਾਮ
ਏਬੀਪੀ ਸਾਂਝਾ
Updated at:
18 Aug 2019 04:16 PM (IST)
ਉਨ੍ਹਾਂ ਜਾਖੜ ਬਾਰੇ ਕਿਹਾ ਕਿ ਜਿੰਨੀ ਆਕੜ ਉਨ੍ਹਾਂ ਵਿੱਚ ਹੈ ਉਸ ਦੇ ਕਾਰਨ ਹੀ ਉਨ੍ਹਾਂ ਦੀ ਦੋ ਵਾਰ ਹਾਰ ਹੋਈ ਹੈ। ਬਾਦਲ ਨੇ ਕਿਹਾ ਕਿ ਜਨਤਾ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਨਾ ਕਿ ਦਬਾਅ ਨਾਲ।
- - - - - - - - - Advertisement - - - - - - - - -