ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੀਡਬੈਕ ਪ੍ਰਣਾਲੀ ਬਿਹਤਰ ਬਣਾਉਣ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਬਾਦਲ ਨੇ ਸੀਨੀਅਰ ਲੀਡਰਾਂ ਨੂੰ ਜ਼ਿਲ੍ਹਾਵਾਰ ਅਬਜ਼ਰਵਰ ਅਤੇ ਸਹਾਇਕ ਅਬਜ਼ਰਵਰ ਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਮੁੱਖ ਚੋਣ ਅਧਿਕਾਰੀ ਥਾਪਿਆ ਹੈ ਅਤੇ ਜਗਮੀਤ ਸਿੰਘ ਬਰਾੜ ਅਤੇ ਜਸਟਿਸ (ਰਿਟਾ) ਨਿਰਮਲ ਸਿੰਘ ਕੋਆਰਡੀਨੇਟਰ ਬਣਾਇਆ ਹੈ।
ਜਿਨ੍ਹਾਂ ਸੀਨੀਅਰ ਆਗੂਆਂ ਨੂੰ ਜ਼ਿਲ੍ਹਾਵਾਰ ਅਬਜ਼ਰਵਰ ਅਤੇ ਸਹਾਇਕ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਨਿਰਮਲ ਸਿੰਘ ਕਾਹਲੋਂ ਅਬਜ਼ਰਵਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸਹਾਇਕ ਅਬਜ਼ਰਵਰ ਜ਼ਿਲ੍ਹਾ ਕਪੂਰਥਲਾ, ਤੋਤਾ ਸਿੰਘ ਅਬਜ਼ਰਵਰ ਅਤੇ ਸੰਤ ਬਲਬੀਰ ਸਿੰਘ ਘੁੰਨਸ ਸਹਾਇਕ ਅਬਜ਼ਰਵਰ ਜ਼ਿਲ੍ਹਾ ਫ਼ਿਰੋਜ਼ਪੁਰ, ਜਨਮੇਜਾ ਸਿੰਘ ਸੇਖੋਂ ਅਬਜ਼ਰਵਰ ਅਤੇ ਸਤਿੰਦਰਜੀਤ ਸਿੰਘ ਮੰਟਾ ਸਹਾਇਕ ਅਬਜ਼ਰਵਰ ਜ਼ਿਲ੍ਹਾ ਫ਼ਾਜ਼ਿਲਕਾ, ਮਹੇਸ਼ਇੰਦਰ ਸਿੰਘ ਗਰੇਵਾਲ ਅਬਜ਼ਰਵਰ ਅਤੇ ਮਹਿੰਦਰ ਕੌਰ ਜੋਸ਼ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਅਬਜ਼ਰਵਰ ਜ਼ਿਲ੍ਹਾ ਜਲੰਧਰ, ਡਾ. ਦਲਜੀਤ ਸਿੰਘ ਚੀਮਾ ਅਬਜ਼ਰਵਰ ਅਤੇ ਪਰਕਾਸ਼ ਚੰਦ ਗਰਗ ਸਹਾਇਕ ਅਬਜ਼ਰਵਰ ਲੁਧਿਆਣਾ ਸ਼ਹਿਰੀ, ਚਰਨਜੀਤ ਸਿੰਘ ਅਟਵਾਲ ਅਬਜ਼ਰਵਰ ਅਤੇ ਚਰਨਜੀਤ ਸਿੰਘ ਬਰਾੜ ਸਹਾਇਕ ਅਬਜ਼ਰਵਰ ਜ਼ਿਲ੍ਹਾ ਮੋਹਾਲੀ, ਬੀਬੀ ਜਗੀਰ ਕੌਰ ਅਬਜ਼ਰਵਰ ਅਤੇ ਵਿਰਸਾ ਸਿੰਘ ਵਲਟੋਹਾ ਸਹਾਇਕ ਅਬਜ਼ਰਵਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਬਜ਼ਰਵਰ ਅਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਹਾਇਕ ਅਬਜ਼ਰਵਰ ਜ਼ਿਲ੍ਹਾ ਮੋਗਾ, ਬਿਕਰਮ ਸਿੰਘ ਮਜੀਠੀਆ ਅਬਜ਼ਰਵਰ ਅਤੇ ਹਰਮੀਤ ਸਿੰਘ ਸੰਧੂ ਸਹਾਇਕ ਅਬਜ਼ਰਵਰ ਜ਼ਿਲ੍ਹਾ ਗੁਰਦਾਸਪੁਰ, ਹਰੀ ਸਿੰਘ ਜ਼ੀਰਾ ਅਬਜ਼ਰਵਰ ਅਤੇ ਤੀਰਥ ਸਿੰਘ ਮਾਹਲਾ ਸਹਾਇਕ ਅਬਜ਼ਰਵਰ ਪੁਲਿਸ ਜ਼ਿਲ੍ਹਾ ਜਗਰਾਓਂ, ਸੋਹਣ ਸਿੰਘ ਠੰਡਲ ਅਬਜ਼ਰਵਰ ਅਤੇ ਗਗਨਜੀਤ ਸਿੰਘ ਬਰਨਾਲਾ ਸਹਾਇਕ ਅਬਜ਼ਰਵਰ ਪੁਲਿਸ ਜ਼ਿਲ੍ਹਾ ਖੰਨਾ, ਸੁਰਜੀਤ ਸਿੰਘ ਰੱਖੜਾ ਅਬਜ਼ਰਵਰ ਅਤੇ ਦਰਸ਼ਨ ਸਿੰਘ ਸ਼ਿਵਾਲਿਕ ਸਹਾਇਕ ਅਬਜ਼ਰਵਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਸਿਕੰਦਰ ਸਿੰਘ ਮਲੂਕਾ ਅਬਜ਼ਰਵਰ ਅਤੇ ਦਰਸ਼ਨ ਸਿੰਘ ਕੋਟਫੱਤਾ ਸਹਾਇਕ ਅਬਜ਼ਰਵਰ ਜ਼ਿਲ੍ਹਾ ਸੰਗਰੂਰ, ਸ਼ਰਨਜੀਤ ਸਿੰਘ ਢਿੱਲੋਂ ਅਬਜ਼ਰਵਰ ਅਤੇ ਪਵਨ ਕੁਮਾਰ ਟੀਨੂੰ ਸਹਾਇਕ ਅਬਜ਼ਰਵਰ ਜ਼ਿਲ੍ਹਾ ਹੁਸ਼ਿਆਰਪੁਰ, ਪਰਮਿੰਦਰ ਸਿੰਘ ਢੀਂਡਸਾ ਅਬਜ਼ਰਵਰ ਅਤੇ ਮਨਪ੍ਰੀਤ ਸਿੰਘ ਇਆਲੀ ਸਹਾਇਕ ਅਬਜ਼ਰਵਰ ਜ਼ਿਲ੍ਹਾ ਪਟਿਆਲਾ, ਬਲਦੇਵ ਸਿੰਘ ਮਾਨ ਅਬਜ਼ਰਵਰ ਅਤੇ ਸਰੂਪ ਚੰਦ ਸਿੰਗਲਾ ਸਹਾਇਕ ਅਬਜ਼ਰਵਰ ਜ਼ਿਲ੍ਹਾ ਮਾਨਸਾ, ਗੁਲਜਾਰ ਸਿੰਘ ਰਣੀਕੇ ਅਬਜ਼ਰਵਰ ਅਤੇ ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਅਬਜ਼ਰਵਰ ਜ਼ਿਲ੍ਹਾ ਫ਼ਰੀਦਕੋਟ, ਹੀਰਾ ਸਿੰਘ ਗਾਬੜੀਆ ਅਬਜ਼ਰਵਰ ਅਤੇ ਰਣਜੀਤ ਸਿੰਘ ਗਿੱਲ ਸਹਾਇਕ ਅਬਜ਼ਰਵਰ ਜ਼ਿਲ੍ਹਾ ਰੋਪੜ, ਮਨਤਾਰ ਸਿੰਘ ਬਰਾੜ ਅਬਜ਼ਰਵਰ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਸਹਾਇਕ ਅਬਜ਼ਰਵਰ ਜ਼ਿਲ੍ਹਾ ਬਠਿੰਡਾ, ਵੀਰ ਸਿੰਘ ਲੋਪੋਕੇ ਅਬਜ਼ਰਵਰ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ, ਜੀਤਮਹਿੰਦਰ ਸਿੰਘ ਸਿੱਧੂ ਅਬਜ਼ਰਵਰ ਅਤੇ ਵਰਦੇਵ ਸਿੰਘ ਮਾਨ ਸਹਾਇਕ ਅਬਜ਼ਰਵਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਲਖਬੀਰ ਸਿੰਘ ਲੋਧੀਨੰਗਲ ਅਬਜ਼ਰਵਰ ਅਤੇ ਸੁਰਿੰਦਰ ਸਿੰਘ ਠੇਕੇਦਾਰ ਸਹਾਇਕ ਅਬਜ਼ਰਵਰ ਜ਼ਿਲ੍ਹਾ ਤਰਨ ਤਾਰਨ, ਸੰਤਾ ਸਿੰਘ ਉਮੈਦਪੁਰ ਅਬਜ਼ਰਵਰ ਅਤੇ ਐਸ.ਆਰ.ਕਲੇਰ ਸਹਾਇਕ ਅਬਜ਼ਰਵਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਇਕਬਾਲ ਸਿੰਘ ਝੂੰਦਾ ਅਬਜ਼ਰਵਰ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਸਹਾਇਕ ਅਬਜ਼ਰਵਰ ਜ਼ਿਲ੍ਹਾ ਬਰਨਾਲਾ ਦੇ ਨਾਮ ਸ਼ਾਮਲ ਹਨ।
ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਪਾਰਟੀ 'ਚ ਅਹਿਮ ਜ਼ਿੰਮੇਵਾਰੀਆਂ
ਏਬੀਪੀ ਸਾਂਝਾ
Updated at:
24 Jul 2019 09:28 PM (IST)
ਬਾਦਲ ਨੇ ਸੀਨੀਅਰ ਲੀਡਰਾਂ ਨੂੰ ਜ਼ਿਲ੍ਹਾਵਾਰ ਅਬਜ਼ਰਵਰ ਅਤੇ ਸਹਾਇਕ ਅਬਜ਼ਰਵਰ ਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਮੁੱਖ ਚੋਣ ਅਧਿਕਾਰੀ ਥਾਪਿਆ ਹੈ ਅਤੇ ਜਗਮੀਤ ਸਿੰਘ ਬਰਾੜ ਅਤੇ ਜਸਟਿਸ (ਰਿਟਾ) ਨਿਰਮਲ ਸਿੰਘ ਕੋਆਰਡੀਨੇਟਰ ਬਣਾਇਆ ਹੈ।
- - - - - - - - - Advertisement - - - - - - - - -