ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣਾਂ ਲੜ ਰਹੇ ਹਨ। ਦੋਵਾਂ ਜੀਆਂ ਨੇ ਅੱਜ ਫ਼ਿਰੋਜ਼ਪੁਰ ਤੇ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ। ਮੀਆਂ-ਬੀਵੀ ਵੱਲੋਂ ਚੋਣ ਕਮਿਸ਼ਨ ਨੂੰ ਦੱਸੀ ਜਾਣਕਾਰੀ ਮੁਤਾਬਕ ਦੋਵੇਂ 217 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। ਬਾਦਲ ਪਰਿਵਾਰ 'ਹਿੰਦੂ ਅਨਡਿਵਾਈਡਿਡ ਫੰਡ (ਐਚਯੂਐਫ)' ਖਾਤਿਆਂ ਤਹਿਤ ਕਾਫੀ ਲੈਣ-ਦੇਣ ਕਰਦਾ ਹੈ, ਜੋ ਆਮਦਨ ਕਰ ਤੋਂ ਛੋਟ ਲੈਣ ਦਾ ਪ੍ਰਚਲਿਤ ਸਾਧਨ ਹੈ।
ਨਕਦ ਰੁਪਏ:
ਹਰਸਿਮਰਤ ਕੌਰ ਬਾਦਲ - 16,424 ਰੁਪਏ
ਸੁਖਬੀਰ ਸਿੰਘ ਬਾਦਲ - 33,936 ਰੁਪਏ
ਸੁਖਬੀਰ ਸਿੰਘ ਬਾਦਲ - 1,09,860 ਰੁਪਏ (ਐਚਯੂਐਫ ਖਾਤਾ)
ਐਫਡੀਆਰ ਤੇ ਬੈਂਕ ਖਾਤੇ:
ਹਰਸਿਮਰਤ ਕੌਰ ਬਾਦਲ - 5 ਲੱਖ 92 ਹਜ਼ਾਰ ਰੁਪਏ
ਸੁਖਬੀਰ ਸਿੰਘ ਬਾਦਲ - 34 ਲੱਖ 44 ਹਜ਼ਾਰ ਰੁਪਏ
ਸੁਖਬੀਰ ਸਿੰਘ ਬਾਦਲ - 72 ਹਜ਼ਾਰ ਰੁਪਏ (ਐਚਯੂਐਫ ਖਾਤਾ)
ਬਾਂਡ, ਸ਼ੇਅਰ, ਮਿਊਚੁਅਲ ਫੰਡ:
ਹਰਸਿਮਰਤ ਕੌਰ ਬਾਦਲ - 12 ਕਰੋੜ 84 ਲੱਖ ਰੁਪਏ
ਸੁਖਬੀਰ ਸਿੰਘ ਬਾਦਲ - 15 ਕਰੋੜ 56 ਲੱਖ ਰੁਪਏ
ਸੁਖਬੀਰ ਸਿੰਘ ਬਾਦਲ - 32 ਕਰੋੜ 07 ਲੱਖ ਰੁਪਏ
ਕਰਜ਼ਾ ਦਿੱਤਾ:
ਹਰਸਿਮਰਤ ਕੌਰ ਬਾਦਲ - 4 ਕਰੋੜ 16 ਲੱਖ ਰੁਪਏ
ਸੁਖਬੀਰ ਸਿੰਘ ਬਾਦਲ - 56 ਲੱਖ 80 ਹਜ਼ਾਰ ਰੁਪਏ
ਸੁਖਬੀਰ ਸਿੰਘ ਬਾਦਲ - 20 ਕਰੋੜ 67 ਲੱਖ ਰੁਪਏ
ਗਹਿਣਾ-ਗੱਟਾ:
ਹਰਸਿਮਰਤ ਕੌਰ ਬਾਦਲ - 07 ਕਰੋੜ 03 ਲੱਖ ਰੁਪਏ
ਸੁਖਬੀਰ ਸਿੰਘ ਬਾਦਲ - 09 ਲੱਖ ਰੁਪਏ
ਵਾਹਨ:
ਹਰਸਿਮਰਤ ਕੌਰ ਬਾਦਲ - ਕੋਈ ਗੱਡੀ ਨਹੀਂ
ਸੁਖਬੀਰ ਸਿੰਘ ਬਾਦਲ - 02 ਲੱਖ 38 ਹਜ਼ਾਰ ਰੁਪਏ ਦੀ ਕੀਮਤ ਦੇ ਦੋ ਟਰੈਕਟਰ
ਵਿਆਜ਼ ਆਉਣ ਵਾਲੇ ਹੋਰ ਆਮਦਨ ਸਰੋਤ:
ਹਰਸਿਮਰਤ ਕੌਰ ਬਾਦਲ - 04 ਲੱਖ 65 ਹਜ਼ਾਰ ਰੁਪਏ
ਸੁਖਬੀਰ ਸਿੰਘ ਬਾਦਲ - 06 ਕਰੋੜ 53 ਲੱਖ ਰੁਪਏ
ਚੱਲ ਸੰਪੱਤੀ:
ਹਰਸਿਮਰਤ ਕੌਰ ਬਾਦਲ - 24 ਕਰੋੜ 17 ਲੱਖ 98 ਹਜ਼ਾਰ ਰੁਪਏ
ਸੁਖਬੀਰ ਸਿੰਘ ਬਾਦਲ - 23 ਕਰੋੜ 12 ਲੱਖ 35 ਹਜ਼ਾਰ ਰੁਪਏ
ਸੁਖਬੀਰ ਸਿੰਘ ਬਾਦਲ - 52 ਕਰੋੜ 99 ਲੱਖ 16 ਹਜ਼ਾਰ ਰੁਪਏ (ਐਚਯੂਐਫ ਖਾਤਾ)
ਦੋਵਾਂ ਦੀ ਕੁੱਲ ਚੱਲ ਸੰਪੱਤੀ 100 ਕਰੋੜ 29 ਲੱਖ 49 ਹਜ਼ਾਰ ਰੁਪਏ ਹੈ।
ਹਰਸਿਮਰਤ ਤੇ ਸੁਖਬੀਰ ਦੀ ਅਚੱਲ ਸੰਪੱਤੀ (ਖੇਤੀਯੋਗ ਜ਼ਮੀਨ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ):
ਹਰਸਿਮਰਤ ਕੌਰ ਬਾਦਲ - 15 ਕਰੋੜ 90 ਲੱਖ ਰੁਪਏ
ਸੁਖਬੀਰ ਸਿੰਘ ਬਾਦਲ - 52 ਕਰੋੜ 76 ਲੱਖ ਰੁਪਏ
ਸੁਖਬੀਰ ਸਿੰਘ ਬਾਦਲ - 49 ਕਰੋੜ ਰੁਪਏ (ਐਚਯੂਐਫ ਖਾਤਾ)
ਬੈਂਕ ਤੇ ਹੋਰਨਾਂ ਥਾਵਾਂ ਤੋਂ ਲਿਆ ਕਰਜ਼:
ਹਰਸਿਮਰਤ ਕੌਰ ਬਾਦਲ - ਕੋਈ ਨਹੀਂ
ਸੁਖਬੀਰ ਸਿੰਘ ਬਾਦਲ - 43 ਕਰੋੜ 63 ਲੱਖ ਰੁਪਏ ਜਿਸ ਵਿੱਚੋਂ 19 ਕਰੋੜ ਰੁਪਏ ਬੈਂਕ ਤੇ 24 ਕਰੋੜ ਹੋਰਨਾਂ ਅਦਾਰਿਆਂ/ਵਿਅਕਤੀਆਂ ਦੀ ਦੇਣਦਾਰੀ
ਸੁਖਬੀਰ ਸਿੰਘ ਬਾਦਲ (ਐਚਯੂਐਫ ਖਾਤਾ) - 51 ਕਰੋੜ 80 ਲੱਖ ਰੁਪਏ ਦੀ ਦੇਣਦਾਰੀ