ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਾਲ 2015 ਵਿੱਚ ਬੇਅਦਬੀ ਅਤੇ ਗੋਲ਼ੀਕਾਂਡਾਂ ਮਾਮਲਿਆਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਅੱਗੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਪੇਸ਼ੀ ਹੋ ਗਈ। ਐਸਆਈਟੀ ਨੇ ਉਨ੍ਹਾਂ ਤੋਂ ਤਕਰੀਬਨ ਘੰਟਾ ਭਰ ਸਵਾਲ-ਜਵਾਬ ਕੀਤੇ। ਇਸ ਤੋਂ ਬਾਅਦ ਉਹ ਆਪਣੇ ਪਿਤਾ ਵਾਂਗ ਪ੍ਰੈਸ ਕਾਨਫ਼ਰੰਸ ਵੀ ਕਰਨਗੇ।

ਇਹ ਵੀ ਪੜ੍ਹੋ: ਐਸਆਈਟੀ ਵੱਲੋਂ ਪੁੱਛਗਿੱਛ ਮਗਰੋਂ ਬਾਦਲ ਨੇ ਮੀਡੀਆ ਨੂੰ ਦੱਸੀ ਪੂਰੀ ਕਹਾਣੀ

ਜਾਂਚ ਲਈ ਪਹਿਲਾਂ ਸੁਖਬੀਰ ਨੂੰ ਸੋਮਵਾਰ ਨੂੰ ਅੰਮ੍ਰਿਤਸਰ ਬੁਲਾਇਆ ਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਐਸਆਈਟੀ ਨੂੰ ਪੱਤਰ ਲਿਖ ਆਪਣੇ ਪਿਤਾ ਵਾਂਗ ਚੰਡੀਗੜ੍ਹ ਵਿੱਚ ਹੀ ਪੁੱਛਗਿੱਛ ਕੀਤੇ ਜਾਣ ਦੀ ਮੰਗ ਕੀਤੀ ਸੀ। ਐਤਵਾਰ ਨੂੰ ਇੱਥੇ ਗ੍ਰਨੇਡ ਧਮਾਕਾ ਹੋ ਗਿਆ ਜਾਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਦੀ ਪੁੱਛਗਿੱਛ ਦੀ ਵੀ ਥਾਂ ਬਦਲ ਕੇ ਚੰਡੀਗੜ੍ਹ ਕਰ ਦਿੱਤੀ ਗਈ ਸੀ।

ਸਬੰਧਤ ਖ਼ਬਰ:ਬੇਅਦਬੀਆਂ ਤੇ ਗੋਲ਼ੀਕਾਂਡ: ਅਕਸ਼ੇ ਕੁਮਾਰ ਤੇ ਬਾਦਲ ਪਿਓ ਪੁੱਤ ਤੋਂ ਪੁੱਛਗਿੱਛ ਕਰੇਗੀ SIT

ਬੀਤੀ 16 ਨਬੰਬਰ ਨੂੰ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕੀਤੀ ਸੀ ਅਤੇ ਅੱਜ ਸੁਖਬੀਰ ਬਾਦਲ ਨੇ ਵੀ ਆਪਣਾ ਪੱਖ ਟੀਮ ਨੂੰ ਦੱਸ ਦਿੱਤਾ ਹੈ। ਹੁਣ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਹੀ ਬਾਕੀ ਰਹਿ ਗਏ ਹਨ, ਜਿਨ੍ਹਾਂ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਹਨ।