Flood in Punjab: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਣ 'ਚ ਦੇਰੀ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਸੀਐਮ ਮਾਨ ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਹੈ ਕਿ ਗਿਰਦਾਵਰੀਆਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ, ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏ।


ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਦੇ ਪੁਰਾਣੇ ਬਿਆਨ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ...ਮੁੱਖ ਮੰਤਰੀ ਸਾਬ੍ਹ ਆਪਣੇ ਕਹੇ ਅਨੁਸਾਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਓ, ਹੁਣ ਗਿਰਦਾਵਰੀਆਂ ਦੀ ਉਡੀਕ ਕਿਉਂ ਕਰ ਰਹੇ ਹੋ। ਗਿਰਦਾਵਰੀ ਪਿੱਛੋਂ ਹੁੰਦੀ ਰਹੂ, ਤੁਸੀਂ ਕਿਸਾਨ ਵੀਰਾਂ ਮੁਆਵਜ਼ਾ ਦਿਓ।



ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (SAD) ਨੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਲਈ ਪ੍ਰਤੀ ਏਕੜ 50,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮਤਾ ਵੀ ਫੈਸਲਾ ਕੀਤਾ ਹੈ ਜਿਸ ਵਿੱਚ ਜਾਨੀ ਨੁਕਸਾਨ ਲਈ 25 ਲੱਖ ਰੁਪਏ ਪ੍ਰਤੀ ਵਿਅਕਤੀ ਤੇ ਘਰ ਦੀ ਮੁਰੰਮਤ ਲਈ 10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।



ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਲਿਖਿਆ ਹੈ, ਹਾਲ ਹੀ ਵਿੱਚ ਪੰਜਾਬ 'ਚ ਆਏ ਹੜ੍ਹਾਂ ਵਿੱਚ 10,000 ਕਰੋੜ ਰੁਪਏ ਦੇ ਅਨੁਮਾਨਤ ਨੁਕਸਾਨ ਦੇ ਮੁਕਾਬਲੇ ਕੁੱਲ ਮੁਆਵਜ਼ੇ ਵਜੋਂ ਸਿਰਫ਼ 186 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਇਸ 'ਆਪ' ਸਰਕਾਰ ਨੇ ਕਿਸਾਨ ਭਾਈਚਾਰੇ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਮੁਆਵਜ਼ੇ ਦੀ ਮੰਗ ਕਰਨ ਲਈ ਮਤਾ ਪਾਸ ਕੀਤਾ ਹੈ।


ਇਹ ਵੀ ਪੜ੍ਹੋ: Radioactive Chapatis: ਭਾਰਤੀ ਮੂਲ ਦੀਆਂ ਔਰਤਾਂ ਨੂੰ ਖੁਆਈਆਂ ਗਈਆਂ ਰੇਡੀਓਐਕਟਿਵ ਰੋਟੀਆਂ, ਬ੍ਰਿਟਿਸ਼ ਸੰਸਦ ਵੱਲੋਂ ਜਾਂਚ ਦੀ ਮੰਗ


▪️ਖੇਤੀਬਾੜੀ ਜ਼ਮੀਨ: 50,000 ਰੁਪਏ/ਏਕੜ


▪️ਜਾਨੀ ਨੁਕਸਾਨ: 25 ਲੱਖ ਰੁਪਏ/ਵਿਅਕਤੀ


▪️ਘਰ ਦੀ ਮੁਰੰਮਤ: 10 ਲੱਖ ਰੁਪਏ


▪️ ਪਸ਼ੂ: 1 ਲੱਖ ਰੁਪਏ


▪️ਬੱਕਰੀ : 50,000 ਰੁਪਏ


▪️ ਟਿਊਬਵੈੱਲ ਦੀ ਮੁਰੰਮਤ: 2 ਲੱਖ ਰੁਪਏ


▪️ਟਰੈਕਟਰ/ਖੇਤੀ ਸਾਜ਼ੋ-ਸਾਮਾਨ: ਮੁਰੰਮਤ ਦੀ ਪੂਰੀ ਲਾਗਤ


▪️ਠੇਕੇਦਾਰ ਕਿਸਾਨ: ਇਨਪੁਟ ਲਾਗਤ ਅਤੇ ਮਜ਼ਦੂਰੀ ਦਾ ਪੂਰਾ ਮੁਆਵਜ਼ਾ


▪️ਖੇਤ ਮਜ਼ਦੂਰ: 20,000 ਰੁਪਏ/ਏਕੜ


▪️ਡੀਸਿਲਟਿੰਗ: ਕਿਸਾਨ ਨੂੰ ਖੇਤ 'ਚ ਇਕੱਠੀ ਹੋਈ ਗੱਬ/ਰੇਤ ਦਾ ਨਿਪਟਾਰਾ ਕਰਨ ਦੀ ਇਜਾਜ਼ਤ


▪️ਬੰਨ੍ਹ ਮੁਰੰਮਤ: ਲੋਕਾਂ ਨੂੰ ਡੀਜ਼ਲ, ਮਸ਼ੀਨਰੀ ਅਤੇ ਰੇਤ ਦੀਆਂ ਬੋਰੀਆਂ ਲਈ ਪੂਰਾ ਮੁਆਵਜ਼ਾ


▪️ਸਰਹੱਦ/ਦਰਿਆਵਾਂ ਦੇ ਨਾਲ ਲੱਗਦੇ ਕਿਸਾਨਾਂ (ਕੱਚੀ ਜ਼ਮੀਨ ਦੀ ਕਾਸ਼ਤ) ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Govt Job: ਖੁਸ਼ਖਬਰੀ! ਭਾਰਤੀ ਫੌਜ ਦੇ MES 'ਚ 40,000 ਤੋਂ ਵੱਧ ਅਸਾਮੀਆਂ, ਜਾਣੋ ਕਿੱਥੋਂ ਕਰ ਸਕਦੇ ਅਪਲਾਈ