ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੀ ਸਿਆਸਤ ਵਿੱਚ ਦਹਾਕਿਆਂ ਤੋਂ ਸਰਗਰਮ ਬਾਦਲ ਪਰਿਵਾਰ ਆਪਣੀ ਇਸ ਰਿਵਾਇਤ ਨੂੰ ਹੋਰ ਅੱਗੇ ਲਿਜਾਣਾ ਚਾਹੁੰਦਾ ਹੈ। ਸ਼ਾਇਦ ਇਸੇ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪੁੱਤਰ ਅਨੰਤਵੀਰ ਸਿੰਘ ਬਾਦਲ ਨੂੰ ਹਲਕੇ-ਫੁਲਕੇ ਸਿਆਸੀ ਕੰਮ ਸੌਂਪੇ ਜਾਣ ਲੱਗੇ ਹਨ।
ਅਨੰਤਵੀਰ ਸਿੰਘ ਬਾਦਲ ਨੇ ਅੱਜ ਹਲਕਾ ਗਿੱਦੜਬਾਹਾ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦੇ ਦੋ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ। ਹਾਲਾਂਕਿ, ਇਸ ਮੌਕੇ ਨੰਨ੍ਹੇ ਬਾਦਲ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਅੰਨਤਵੀਰ ਸਿਰਫ਼ ਅੱਜ ਦੇ ਦਿਨ ਹੀ ਦੋ ਦਫ਼ਤਰਾਂ ਦਾ ਉਦਘਾਟਨ ਕਰਨ ਲਈ ਸਾਡੇ ਨਾਲ ਆਏ ਹਨ। ਉਨ੍ਹਾਂ ਕਿਹਾ ਕਿ ਉਹ ਤਾਂ 12ਵੀਂ ਵਿੱਚ ਪੜ੍ਹਦਾ ਹੈ, ਅਜੇ ਅੰਨਤਵੀਰ ਨੇ ਬਹੁਤ ਵੱਡੇ ਮੁਕਾਮ ਹਾਸਲ ਕਰਨੇ ਹਨ।
ਡਿੰਪੀ ਢਿੱਲੋਂ ਨੇ ਕਿਹਾ ਕਿ ਅੱਜ ਅਸੀਂ ਅੰਨਤਵੀਰ ਨੂੰ ਸਿਰਫ਼ ਉਨ੍ਹਾਂ ਦੇ ਦਾਦਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਈ ਗਈ ਸਿਆਸੀ ਵਿਰਾਸਤ ਦਿਖਾਉਣ ਲਈ ਆਪਣੇ ਨਾਲ ਲੈ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਅਨੰਤਵੀਰ ਨੂੰ ਦੱਸਿਆ ਕਿ ਜਿਵੇਂ ਉਨ੍ਹਾਂ ਦੇ ਦਾਦਾ ਤੇ ਪਿਤਾ ਵੱਲੋਂ ਕੀਤੀ ਕਮਾਈ ਨੂੰ ਅਕਾਲੀ ਦਲ ਦੇ ਵਰਕਰਾਂ ਨੇ ਸੰਭਾਲ ਕੇ ਰੱਖਿਆ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਹੈ।
ਢਿੱਲੋਂ ਨੇ ਕਿਹਾ ਕਿ ਜਿਸ ਤਰ੍ਹਾਂ ਕੋਈ ਆਦਮੀ ਆਪਣੇ ਬੱਚੇ ਨੂੰ ਖੇਤ ਗੇੜਾ ਮਰਵਾਉਣ ਲੈ ਜਾਂਦਾ ਹੈ, ਉਸੇ ਤਰ੍ਹਾਂ ਅਸੀਂ ਅੰਨਤਵੀਰ ਨੂੰ ਇਹ ਸਭ ਦਿਖਾਉਣ ਲਈ ਆਏ ਹਾਂ। ਇਹ ਸਾਰਾ ਬਾਦਲ ਸਾਬ੍ਹ ਦਾ ਬਾਗ ਲੱਗਾ ਹੋਇਆ ਹੈ।
ਵੱਡੇ ਬਾਦਲ ਦਾ ਪੋਤਰਾ ਵੀ ਸਿਆਸਤ 'ਚ ਕੁੱਦਿਆ..!
ਏਬੀਪੀ ਸਾਂਝਾ
Updated at:
08 May 2019 01:27 PM (IST)
ਅਨੰਤਵੀਰ ਸਿੰਘ ਬਾਦਲ ਨੇ ਅੱਜ ਹਲਕਾ ਗਿੱਦੜਬਾਹਾ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦੇ ਦੋ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ। ਹਾਲਾਂਕਿ, ਇਸ ਮੌਕੇ ਨੰਨ੍ਹੇ ਬਾਦਲ ਨੇ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ।
- - - - - - - - - Advertisement - - - - - - - - -