Jathedar Kaunke Case:  ਸਿੱਖ ਚਿੰਤਕ ਅਤੇ ਭਾਜਪਾ ਦੇ ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ’ਚ ਆਈ. ਪੀ. ਐੱਸ. ਬੀ  ਤਿਵਾੜੀ ਵੱਲੋਂ ਸੌਂਪੀ ਗਈ ਜਾਂਚ ਰਿਪੋਰਟ ਨੂੰ 24 ਸਾਲ ਤਕ ਅਤੇ ਬਾਦਲ ਪਰਿਵਾਰ ਦੀ ਅਗਵਾਈ ’ਚ ਬਣੀਆਂ ਅਕਾਲੀ ਦਲ ਦੀਆਂ ਤਿੰਨ ਵਾਰ ਦੀਆਂ ’ਪੰਥਕ’ ਸਰਕਾਰਾਂ ਦੇ ਕਾਰਜਕਾਲ ਦੌਰਾਨ ਵੀ ਦਬਾਈ ਰੱਖਣ ਲਈ ਘੇਰਦਿਆਂ ਉਨ੍ਹਾਂ ਨੂੰ ਇਸ ਮਾਮਲੇ ’ਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।


 


 ਪ੍ਰੋ. ਸਰਚਾਂਦ ਸਿੰਘ ਨੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ’ਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ 25 ਸਾਲਾਂ ਤੱਕ ਭਾਈ ਕਾਉਂਕੇ ਦੀ ਰਿਪੋਰਟ 'ਤੇ ਧੂੜ ਚੜ੍ਹਦੀ ਰਹੀ, ਕਿਸੇ ਨੇ ਵੀ ਫਾਈਲਾਂ ਨੂੰ ਝਾੜ ਕੇ ਨਹੀਂ ਦੇਖਿਆ ਹੁਣ ਮੌਜੂਦਾ ਸਰਕਾਰ ਵੀ ਓਹੀ ਗ਼ਲਤੀ ਨਾ ਕਰੇ।


 


ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਚੰਗਾ ਹੁੰਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਜਥੇਦਾਰ ਭਾਈ ਕਾਉਂਕੇ ਦੇ ਕਤਲ ਮਾਮਲੇ ਵਿੱਚ ਜਾਂਚ ਰਿਪੋਰਟ ਦਬਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਪ੍ਰਤੀ ਘੇਸ ਮਾਰਨ ਲਈ ਅਕਾਲੀ ਦਲ ਦੇ ਪ੍ਰਧਾਨ ਨੂੰ ਤਖ਼ਤ ਸਾਹਿਬ ’ਤੇ ਤਲਬ ਕਰਦਿਆਂ ਉਨ੍ਹਾਂ ਦੀ ਇਸ ਮਾਮਲੇ ’ਚ ਜਵਾਬਤਲਬੀ ਕਰਦੇ।


 


ਉਨ੍ਹਾਂ ਇਸ ਮਾਮਲੇ ’ਚ ਕਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਨੂੰਨੀ ਮਾਹਰਾਂ ਦੀ ਕਮੇਟੀ ਦਾ ਗਠਨ ਦਾ ਸਵਾਗਤ ਕੀਤਾ, ਲੇਕਿਨ ਕਮੇਟੀ ਨੂੰ ਤਿੰਨ ਦਹਾਕਿਆਂ ਤਕ ਜਾਂਚ ਰਿਪੋਰਟ ਨੂੰ ਦਬਾਈ ਰੱਖਣ ਪ੍ਰਤੀ ਨਿਰਪੱਖ ਪੜਤਾਲ ਕਰਦਿਆਂ ਕਸੂਰਵਾਰ ਲੋਕਾਂ ਬਾਰੇ ਸਾਰੀ ਸਚਾਈ ਸੰਗਤ ਸਾਹਮਣੇ ਰੱਖਣ ਦੀ ਵੀ ਅਪੀਲ ਕੀਤੀ।  ਉਨ੍ਹਾਂ ਕਿਹਾ ਪੰਥ ਲਈ ਇਸ ਤੋਂ ਵੱਧ ਨਮੋਸ਼ੀ ਦੀ ਗਲ ਹੋਰ ਕੀ ਹੋ ਕਦੀ ਹੈ ਕਿ ’ਪੰਥਕ’ ਸਰਕਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਜਥੇਦਾਰ ਦੇ ਕਤਲ ਦਾ ਵੀ ਇਨਸਾਫ਼ ਨਹੀਂ ਕੀਤਾ।


 


ਉਨ੍ਹਾਂ ਕਿਹਾ ਕਿ ’ਪੰਥਕ ਸਰਕਾਰ’ ਦੇ ਮੁਖੀ ਅਤੇ ਫ਼ਖਰ ਏ ਕੌਮ ਪ੍ਰਕਾਸ਼ ਸਿੰਘ ਬਾਦਲ ਦੀ ਕਾਰਜ ਕਾਲ ’ਚ ਹੀ ਜਥੇਦਾਰ ਕਾਉਂਕੇ ਦੀ ਗੁੰਮਸ਼ੁਦਗੀ ਬਾਰੇ ਜਾਂਚ ਕਮੇਟੀ ਗਠਿਤ ਕੀਤੀ ਹੋਵੇ ਅਤੇ ਉਸ ਰਿਪੋਰਟ ’ਚ ਸਾਰੀ ਸਚਾਈ .ਸਾਹਮਣੇ ਆਉਣ ’ਤੇ ਵੀ ਦੋਸ਼ੀ