ਅੰਮ੍ਰਿਤਸਰ: ਅਕਾਲੀ ਦਲ ਨੇ ਅੱਜ ਕਾਂਗਰਸ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲਿਆ।ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਘੇਰਿਆ।ਬਾਦਲ ਨੇ ਇਸ ਦੌਰਾਨ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਭੱਖੀ ਸਿਆਸਤ ਤੇ ਇੱਕ ਵੱਡਾ ਦਾਅਵਾ ਵੀ ਕੀਤਾ।ਸੁਖਬੀਰ ਬਾਦਲ ਨੇ ਪੰਜਾਬ ਪੁਲਿਸ ਨੂੰ ਸਭ ਤੋਂ ਵੱਡਾ ਗੁੰਡਾ ਦੱਸਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਸ਼ਨੀਵਾਰ ਨੂੰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ।ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, " ਕਾਂਗਰਸ ਦੇ ਸਭ ਤੋਂ ਵੱਡੇ ਗੁੰਡੇ ਪੰਜਾਬ ਪੁਲਿਸ ਦੇ ਅਧਿਕਾਰੀ ਹਨ।"
ਸੂਬਾ ਸਰਕਾਰ ਤੇ ਹਮਲਾ ਬੋਲਦਿਆ, ਸੁਖਬੀਰ ਬਾਦਲ ਨੇ ਕਿਹਾ "ਕਾਂਗਰਸ ਦੇ ਨੇਤਾ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਨੇ ਗੁੰਡਾਗਰਦੀ ਦੀ ਸ਼ੁਰੂਆਤ ਕੀਤੀ ਹੈ।ਇਸ ਦਾ ਮਤਲਬ ਸਾਫ ਹੈ ਕਿ ਹੁਣ ਕਾਂਗਰਸ ਨਗਰ ਨਿਗਮ ਚੋਣਾਂ ਵਿੱਚ ਗੁੰਡਾਗਰਦੀ ਕਰ ਰਹੀ ਹੈ।ਪੰਜਾਬ ਸਰਕਾਰ ਅੱਜ ਨਗਰ ਨਿਗਮ ਚੋਣਾਂ ਜੋ ਮਰਜ਼ੀ ਕਰ ਲਵੇ, ਪਰ ਅੱਠ ਮਹੀਨੇ ਬਾਅਦ ਕੀ ਕਰੇਗੀ।"
ਸੁਖਬੀਰ ਬਾਦਲ ਦਾ ਵੱਡਾ ਦਾਅਵਾ, ਪੰਜਾਬ ਪੁਲਿਸ ਸਭ ਤੋਂ ਵੱਡਾ 'ਗੁੰਡਾ'
ਏਬੀਪੀ ਸਾਂਝਾ
Updated at:
06 Feb 2021 12:29 PM (IST)
ਅਕਾਲੀ ਦਲ ਨੇ ਅੱਜ ਕਾਂਗਰਸ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲਿਆ।ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਘੇਰਿਆ।
- - - - - - - - - Advertisement - - - - - - - - -