ਨਵੀਂ ਦਿੱਲੀ: ਰਾਜ ਸਭਾ ਮੈਂਬਰ ਪਦਮ ਸ਼੍ਰੀ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਦੇ ਲੋਕ ਸਭਾ ਚੋਣ ਲੜਣ ਦੇ ਫੈਸਲੇ ਤੋਂ ਖੁਸ਼ ਨਹੀਂ ਹਨ। ਹਾਲਾਂਕਿ ਉਨ੍ਹਾਂ ਪਰਮਿੰਦਰ ਨੂੰ ਚੋਣਾਂ ਲਈ ਸ਼ੁਭਕਾਮਨਾਵਾਂ ਜ਼ਰੂਰ ਦਿੱਤੀਆਂ।


ਜ਼ਰੂਰ ਪੜ੍ਹੋ- ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਨੂੰ ਐਲਾਨਿਆ ਸੰਗਰੂਰ ਤੋਂ ਉਮੀਦਵਾਰ

ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪਰਮਿੰਦਰ ਨੂੰ ਵਰਜਿਆ ਸੀ, ਪਰ ਉਹ ਨਹੀਂ ਮੰਨਿਆ ਇਹ ਉਸ ਦੀ ਮਰਜ਼ੀ। ਉਨ੍ਹਾਂ ਸਾਫ ਕੀਤਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਨਹੀਂ ਕਰਨਗੇ।

ਢੀਂਡਸਾ ਨੇ ਕਿਹਾ ਕਿ ਖ਼ਰਾਬ ਸਿਹਤ ਕਰਕੇ ਉਹ ਹੁਣ ਹੋਰ ਸਰਗਰਮੀਆਂ ਵਿੱਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਆਪਣੇ ਪੁੱਤਰ ਨੂੰ ਚੋਣਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਸੁਖਦੇਵ ਢੀਂਡਸਾ ਨੇ ਆਪਣਾ ਸਟੈਂਡ ਨਹੀਂ ਬਦਲਿਆ। ਉਹ ਹਾਲੇ ਵੀ ਚੋਣ ਨਾ ਲੜਨ ਦੇ ਪੱਖ ਵਿੱਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਿਤਾ ਤੋਂ ਆਕੀ ਹੋ ਕੇ ਪੁੱਤਰ ਨਫਾ ਕਮਾਉਂਦਾ ਹੈ ਜਾਂ ਨੁਕਸਾਨ ਖੱਟਦਾ ਹੈ।