ਮੋਗਾ:ਮੋਗਾ ਜ਼ਿਲ੍ਹਾ ਦੇ ਬੱਧਨੀ ਕਲਾਂ 'ਚ ਕਾਂਗਰਸ ਵੱਲੋਂ ਟਰੈਕਟਰ ਰੈਲੀ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਅੱਜ ਹਿੰਦੋਸਤਾਨ ਨੂੰ ਪਾਕਿਸਤਾਨ ਤੋਂ ਨਹੀਂ ਬੀਜੇਪੀ ਤੋਂ ਖਤਰਾ ਹੈ। ਜੇਕਰ ਭਾਰਤ ਨੂੰ ਜੇ ਕੋਈ ਖਤਮ ਕਰੇਗਾ ਤਾਂ ਉਹ ਬੀਜੇਪੀ।
ਰੰਧਾਵਾ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਪਾਕਿਸਤਾਨ ਜਾਂ ਚੀਨ ਦੀ ਜੁਰੱਅਤ ਨਹੀਂ ਕਿ ਉਹ ਸਾਡੇ ਦੇਸ਼ ਵੱਲ ਦੇਖ ਸਕਣ। ਬੀਜੇਪੀ ਨੇ ਹੀ ਭਾਰਤ ਨੂੰ ਖਤਮ ਕਰ ਦੇਣਾ ਹੈ। ਰੰਧਾਵਾ ਨੇ ਕਿਹਾ 2014 'ਚ ਅਸੀਂ ਮੁਗਲ਼ਾਂ ਦੇ ਰਾਜ (ਬੀਜੇਪੀ) ਨੂੰ ਖਤਮ ਕਰਕੇ ਧਰ ਦਿਆਂਗੇ।
ਕੈਪਟਨ ਅਮਰਿੰਦਰ ਦੀ ਹਾਜ਼ਰੀ 'ਚ ਗਰਜੇ ਨਵਜੋਤ ਸਿੱਧੂ, ਸਟੇਜ ਤੋਂ ਕਹਿ ਗਏ ਵੱਡੀਆਂ ਗੱਲਾਂ
ਤਸਵੀਰਾਂ ਬੋਲਦੀਆਂ! ਸਿੱਧੂ ਨੇ ਇੰਝ ਮਾਰੀ ਐਂਟਰੀ, ਕਾਂਗਰਸ ਹੁਣ ਤਬੀਦੀਲੀ ਦੇ ਰਾਹ